ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੰਝ ਧਰਤੀ ਤੇ ਆ ਕੇ ਉਹ ਫਿਰ ਸਵਾਸ ਭਰਨਗੇ।
ਅੱਗ ਉਗਲਦੀ ਮਿੱਟੀ ਨੂੰ ਕਿੰਜ ਪਿਆਰ ਕਰਨਗੇ।

ਹੇ ਦੁਨੀਆਂ ਦੇ ਅਮਨ ਪਸੰਦੋ ਇਕ ਥਾਂ ਹੋਵੋ।
ਜੇ ਨਹੀਂ ਰੁਕਦੇ ਪਾਗਲ ਕੁੱਤੇ, ਰਲ ਕੇ ਰੋਵੋ।
ਕਾਲੀ ਰੁੱਤ ਦਾ ਕਾਲਾ ਮੀਂਹ ਜੇ
ਕੁੱਲ ਆਲਮ ਤੇ ਅੰਨ੍ਹਾ ਵਰ੍ਹਿਆ।
ਲੱਭਣਾ ਨਹੀਂ ਫਿਰ ਘਰਾਂ ਵਾਲਿਓ,
ਕਿਸੇ ਬਨੇਰੇ ਦੀਵਾ ਧਰਿਆ।

ਬੋਲ ਮਿੱਟੀ ਦਿਆ ਬਾਵਿਆ/22