ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੈਂਦੀਆਂ ਨਾ ਰਾਤਾਂ ਨੂੰ ਬਾਤਾਂ।
ਕਿੰਨੀ ਦੂਰ ਗਈਆਂ ਪ੍ਰਭਾਤਾਂ।
ਸੁੱਕਦੀਆਂ ਜਾਂਦੀਆਂ ਕਲਮ ਦਵਾਤਾਂ।

ਜ਼ਖ਼ਮਾਂ ਦੀ ਇਹ ਦਰਦ ਕਹਾਣੀ।
ਹੋਈ ਜਾਵੇ ਰੋਜ਼ ਪੁਰਾਣੀ।
ਖ਼ੂਨ ਦਾ ਰੰਗ ਦਰਿਆ ਦਾ ਪਾਣੀ।

ਧੀਆਂ ਭੈਣਾਂ ਵਾਲਿਓ ਆਓ!
ਰੱਖੜੀਆਂ ਸੰਧੂਰ ਬਚਾਓ!
ਲੋਰੀ ਦਾ ਸੰਗੀਤ ਬਚਾਓ!

ਲੱਭੋ ਹੱਥ ਜੋ ਛਾਂਗੇ ਛਾਵਾਂ।
ਕੱਠੀਆਂ ਕਰੋ ਕਰੋੜਾਂ ਬਾਹਵਾਂ।
ਦੀਪ ਜਗਾਓ ਰੌਸ਼ਨ ਰਾਹਵਾਂ।
ਜੰਗਲ ਦੇ ਵਿਚ ਰਾਤ ਪਈ ਹੈ।

ਬੋਲ ਮਿੱਟੀ ਦਿਆ ਬਾਵਿਆ/24