ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿੱਤ ਬਦਲਦੇ ਪਹਿਰਾਵਿਆਂ ਵਾਂਗ,
ਬੰਦਾ ਖ਼ੁਦ ਨੂੰ ਬਥੇਰਾ ਬਦਲਦਾ ਹੈ।
ਪਰ ਸੱਚ ਜਾਣਿਓ,
ਸੁਪਨੇ ਨਹੀਂ ਬਦਲਦੇ।

ਸੁਪਨੇ ਆਦਮੀ ਦੇ ਨਾਲ ਨਾਲ ਜੀਂਦੇ ਹਨ।
ਸਵਾਸ ਲੈਂਦੇ ਨਿੱਕੇ ਨਿੱਕੇ ਹੁੰਗਾਰੇ ਭਰਦੇ,
ਹਟਕੋਰੇ, ਨਿਹੋਰੇ,
ਫ਼ਿਕਰ ਤੇ ਝੋਰੇ,
ਸੁਪਨਿਆਂ ਵਿਚ ਅਕਸਰ,
ਮਿਲਦੇ ਗਿਲਦੇ ਰਹਿੰਦੇ ਹਨ।
ਬੰਦਾ ਬਦਲ ਜਾਂਦਾ ਹੈ,
ਸੁਪਨੇ ਨਹੀਂ ਬਦਲਦੇ।

ਬੋਲ ਮਿੱਟੀ ਦਿਆ ਬਾਵਿਆ/27