ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਆਪਣੇ ਵੇਖਦਿਆਂ

ਵੇਖ ਲਓ,
ਸਾਡੇ ਆਪਣੇ ਵੇਖਦਿਆਂ,
ਕਿੰਨਾ ਕੁਝ ਬਦਲ ਗਿਆ ਹੈ।

ਖੁਸ਼ੀ ਗਮੀ ਹਾਸੇ ਮਖ਼ੌਲ,
ਖੇਡਣ ਮੱਲਣ ਨੱਚਣ ਕੁੱਦਣ ਦਾ ਅੰਦਾਜ਼।
ਚੁੰਨੀਆਂ ਪੱਗਾਂ ਟੋਪੀਆਂ ਦੇ ਢੰਗ,
ਚਿਹਰਿਆਂ ਦੇ ਮੂੰਹ ਮੁਹਾਂਦਰਿਆਂ ਦੇ ਰੰਗ,
ਕਿੰਨਾ ਕੁਝ ਬਦਲ ਗਿਆ ਹੈ।

ਚੌਂਕ ਚੌਰਾਹੇ ਸੜਕਾਂ ਗਲੀਆਂ ਤੇ,
ਬਾਜ਼ਾਰ ਬਦਲ ਗਏ ਨੇ।
ਹੋਰ ਤਾਂ ਹੋਰ,
ਬੁੱਤਾਂ ਦੇ ਵਿਚਾਰ ਬਦਲ ਗਏ ਨੇ।
ਪਿੰਡ ਤਾਂ ਬਦਲਣੇ ਹੀ ਸਨ,
ਸ਼ਹਿਰਾਂ ਦੇ ਵਿਹਾਰ ਬਦਲ ਗਏ ਹਨ।

ਵੀਰਾਂ ਦੀਆਂ ਘੋੜੀਆਂ ਤੇ,
ਭੈਣਾਂ ਦੇ ਸੁਹਾਗ ਬਦਲ ਗਏ ਨੇ।
ਕਿਉਂਕਿ ਹੁਣ ਘੋੜੀ ਤੇ 'ਵੀਰ' ਨਹੀਂ,
ਸਖ਼ਤ ਬੂਟਾਂ ਵਾਲੇ ਲੋਕ ਚੜ੍ਹਦੇ ਨੇ।
ਬੱਚੇ ਪੁੱਛਦੇ ਹਨ,
ਤੰਗ ਬਾਜ਼ਾਰਾਂ ਵਿਚ ਇਹ,
ਘੋੜੀਆਂ ਵਾਲੇ ਕੀ ਕਰਦੇ ਹਨ।

ਬੋਲ ਮਿੱਟੀ ਦਿਆ ਬਾਵਿਆ/28