ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਰੋਂ ਲੰਘੇ ਪਾਣੀ,
ਸਾਥੋਂ ਲੱਗਣ ਨਾ ਤਾਰੀਆਂ।
ਸਰੂਆਂ ਜਹੇ ਪੁੱਤ,
ਡਾਢੇ ਫੇਰੀ ਜਾਂਦੇ ਆਰੀਆਂ।
ਦਾੜ੍ਹੀ ਚੋਂ ਘਰਾਲ ਵਗੇ,
ਬਾਪੂ ਅੱਖੋਂ ਨੀਰ ਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

ਚੌਧਵੀਂ ਦੇ ਚੰਨ ਜਹੀਆਂ,
ਗੋਲ ਗੋਲ ਰੋਟੀਆਂ।
ਕਾਵਾਂ ਨੇ ਖਿਲਾਰੀਆਂ ਨੇ,
ਵਿਹੜੇ ਵਿਚ ਬੋਟੀਆਂ।
ਕੜ ਕੜ 'ਵਾਜ਼,
ਲੱਕੋਂ ਟੁੱਟ ਗਏ ਛਤੀਰ ਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

ਬੋਲ ਮਿੱਟੀ ਦਿਆ ਬਾਵਿਆ/58