ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਸ ਕਰ ਜੀ ਹੁਣ ਬੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ।
ਤੂੰ ਆਪਣੀ ਅਕਲ ਨੂੰ ਵੱਸ ਕਰ ਜੀ।

ਦਰਿਆਵਾਂ ਦੇ ਪਾਣੀ ਸ਼ੂਕ ਰਹੇ।
ਅਸੀਂ ਪਾਣੀ ਪਾਣੀ ਕੂਕ ਰਹੇ।
ਨਾ ਕਿਸੇ ਦੇ ਹੱਥ ਬੰਦੂਕ ਰਹੇ।
ਹੋਈ ਮੁੱਦਤ ਵੇਖਿਆ ਹੱਸ ਕਰ ਜੀ।

ਇਹ ਚੰਗੇ ਨਹੀਓਂ ਦਿਸਦੇ ਸ਼ਗਨ।
ਜਦ ਪਾਣੀ ਥਾਂ ਨਹਿਰੀਂ ਖ਼ੂਨ ਵਗਣ।
ਥਾਂ ਥਾਂ ਪੁੱਤਰਾਂ ਦੇ ਸਿਵੇ ਜਗਣ।
ਫੜ ਅਕਲ ਦੀ ਸੰਗਲੀ ਕੱਸ ਕਰ

ਇਕ ਪੈਰ ਨਾ ਅੱਗੇ ਗੱਲ ਤੁਰੀ।
ਸਾਡੀ ਅਉਧ ਦਿਨੋ ਦਿਨ ਜਾਏ ਖੁਰੀ।
ਦੋਹੀਂ ਹੱਥੀਂ ਤਿੱਖੀ ਤੇਜ਼ ਛੁਰੀ।
ਅਸੀਂ ਕਿੱਧਰ ਜਾਈਏ ਨੱਸ ਕਰ ਜੀ।

ਬੋਲ ਮਿੱਟੀ ਦਿਆ ਬਾਵਿਆ /68