ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਦੀ ਚਾਰਦੀਵਾਰੀ ਵਲਗਣ,
ਸਾਥੋਂ ਟੱਪ ਨਾ ਹੋਵੇ।
ਹੰਝੂਆਂ ਦੀ ਬਰਸਾਤ ਰੋਜ਼ਾਨਾ,
ਜ਼ਖ਼ਮ ਅਸਾਡੇ ਧੋਵੇ।
ਕਿਣ ਮਿਣ ਕਿਣ ਮਿਣ ਵਰ੍ਹ ਨੀ ਅੱਖੀਏ,
ਚਿਹਰੇ ਧੋਂਦੀ ਰਹਿ।
ਨੀ ਜਿੰਦੇ ਨਾਗ ਨਿਵਾਸਾਂ ਦੇ ਰਹਿ।

ਬੋਲ ਮਿੱਟੀ ਦਿਆ ਬਾਵਿਆ /71