ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਆਪੋ ਆਪਣੀ ਚੁੱਪ ਤੋਂ ਡਰੀਏ।
ਸ਼ਾਮ ਸਵੇਰੇ ਹੌਕੇ ਭਰੀਏ।

ਧਰਤੀ ਪੀਤਾ ਸਾਰਾ ਪਾਣੀ,
ਮਾਰੂਥਲ ਵਿਚ ਕੀਕਣ ਤਰੀਏ।

ਕਾਲੇ ਸਾਏ ਚਾਰ ਚੁਫ਼ੇਰੇ,
ਨਾ ਹੀ ਜੀਂਦੇ ਨਾ ਹੀ ਮਰੀਏ।

ਵਾਹ ਕੇ ਕਾਗਜ਼ ਉੱਪਰ ਲੀਕਾਂ,
ਮਨ ਦੇ ਖ਼ਾਲੀ ਕੋਨੇ ਭਰੀਏ।

ਚਿੜੀ ਆਖਦੀ ਜਾਗ ਮੁਸਾਫ਼ਿਰ,
ਕੁਝ ਤਾਂ ਪੈਂਡਾ ਖੋਟਾ ਕਰੀਏ।

ਤਨ ਤੇ ਨਿੱਘਾ ਕੋਟ ਸਵੈਟਰ,
ਮਨ ਦੇ ਪਾਲ਼ੇ ਕਰਕੇ ਠਰੀਏ।

ਮਨ ਦੀ ਬੱਤੀ ਬਾਲ਼ ਬਾਲ਼ ਕੇ,
ਚਾਰ ਚੁਫ਼ੇਰੇ ਚਾਨਣ ਕਰੀਏ।

ਡਾਢੀ ਤੇਜ਼ ਹਨੇਰੀ ਫਿਰ ਵੀ,
ਆ ਮਮਟੀ 'ਤੇ ਦੀਵਾ ਧਰੀਏ।

ਬੋਲ ਮਿੱਟੀ ਦਿਆ ਬਾਵਿਆ /74