ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਰੱਤ ਭਰੇ ਵਗਦੇ ਦਰਿਆ।
ਪਾਣੀ ਕਿੱਧਰ ਚਲਾ ਗਿਆ।

ਸੁਣਦਿਆਂ ਕੰਨ ਲੂਸ ਗਏ,
ਰੋਜ਼ ਦਿਹਾੜੀ ਅਗਨ-ਕਥਾ।

ਬਾਤ ਹੁੰਗਾਰਾ ਮੰਗਦੀ ਹੈ,
ਸੁੱਤਿਆ ਲੋਕਾ ਜਾਗ ਜ਼ਰਾ।

ਘਰ ਤੋਂ ਦਫ਼ਤਰ ਤੀਕ ਜਿਵੇਂ,
ਲੰਮ-ਸਲੰਮਾ ਬਲੇ ਸਿਵਾ।

ਨੇਰ੍ਹੀ ਵੀ ਮੂੰਹ-ਜ਼ੋਰ ਬੜੀ,
ਫਿਰ ਵੀ ਦੀਵਾ ਜਗੇ ਪਿਆ।

ਵੇਖੋ! ਇਹ ਪੰਜਾਬ ਮੇਰਾ,
ਕਿੱਥੋਂ ਕਿੱਥੇ ਪਹੁੰਚ ਗਿਆ।

ਬੋਲ ਮਿੱਟੀ ਦਿਆ ਬਾਵਿਆ /76