ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਉਲਝ ਗਿਆ ਹੈ ਤਾਣਾ ਬਾਣਾ।
ਸਮਝ ਨ ਆਵੇ ਕਿੱਧਰ ਜਾਣਾ।

ਡੱਡੀਆਂ ਮੱਛੀਆਂ ਖਾਵੇ ਬਗਲਾ,
ਅੱਖਾਂ ਮੀਟ ਕੇ ਬੀਬਾ ਰਾਣਾ।

ਚੋਰ-ਉਚੱਕੇ ਬੁੱਲੇ ਲੁੱਟਣ,
ਹਰ ਕੁਰਸੀ ਨੂੰ ਕਰਕੇ ਕਾਣਾ।

ਡਾਢਿਆਂ ਅੱਗੇ ਜ਼ੋਰ ਨਾ ਚੱਲੇ,
ਇਹੀ ਹੁੰਦੈ ਰੱਬ ਦਾ ਭਾਣਾ।

ਜਾਬਰ ਦੀ ਚੱਕੀ ਵਿਚ ਸਾਡਾ,
ਪਿਸ ਚੱਲਿਆ ਹੈ ਦਾਣਾ ਦਾਣਾ।

ਰੋਜ਼ ਮੁਖੌਟੇ ਬਦਲ ਬਦਲ ਕੇ,
ਰਾਜ ਕਰੇ ਹਿਟਲਰ ਦਾ ਲਾਣਾ।

ਮਨ ਦੀ ਕਾਲਖ ਲੁਕਦੀ ਨਾਹੀਂ,
ਭਾਵੇਂ ਪਹਿਲੋਂ ਚਿੱਟਾ ਬਾਣਾ।

ਬੋਲ ਮਿੱਟੀ ਦਿਆ ਬਾਵਿਆ /96