ਪੰਨਾ:ਬੰਕਿਮ ਬਾਬੂ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਅੰਤ ਵਿਚ ਅਚਾਨਕ ਹੀ ਰਜਨੀ ਨੂੰ ਸਫ਼ਲਤਾ ਦੇ ਉਚ ਸਿੰਘਾਸਨ ਤੇ ਬਿਠਾ ਕੇ ਲੇਖਕ ਨੇ ਨਾਵਲ ਦੀ ਕਹਾਣੀ ਨੂੰ ਸੁਖਾਂਤ ਬਣਾ ਦਿਤਾ ਹੈ, ਤੇ ਇਸ ਵਿਚ ਉਹਨੂੰ ਪੂਰੀ ਸਫ਼ਲਤਾ ਹੋਈ ਹੈ।

ਨਾਵਲ ਦੇ ਅਖੀਰ ਤੇ ਪਹੁੰਚ ਕੇ ਜਿਥੇ ਪਾਠਕ ਉਮਰਦੁਖੀ ਰਜਨੀ ਨੂੰ ਸੁਖ ਦੇ ਪੰਘੂੜੇ ਝੂਟਦੀ ਵੇਖਕੇ ਗਦਗਦ ਹੋ ਉਠਦਾ ਹੈ, ਉਥੇ ਵਿਚਾਰੇ ਅਮਰ ਨਾਥ ਦੀ ਹਾਲਤ ਵੇਖਕੇ ਅਰਮਾਨ ਨਾਲ ਇਕ ਵਾਰੀ ਦਿਲ ਭਰ ਆਉਂਦਾ ਹੈ। ਅਮਰ ਨਾਥ ਮੁਢ ਤੋਂ ਛੇਕੜ ਤੀਕ ਇਕ ਐਸੇ ਬਿਖੜੇ ਸਹਿਰਾੱ ਦਾ ਪੰਧਾਊ ਬਣਿਆ ਰਿਹਾ, ਜਿਸ ਦੀ ਅੰਤਮ ਮੰਜ਼ਲ ਕਦੇ ਵੀ ਉਸਦੀ ਦ੍ਰਿਸ਼ਟੀ ਗੋਚਰ ਨਾ ਹੋਈ।

ਮੇਰੇ ਮਾਨ ਯੋਗ ਪਾਠਕਾਂ ਨੂੰ ਇਸ ਛੋਟੀ ਜੇਹੀ ਪੁਸਤਕ ਵਿਚੋਂ ਬਹੁਤਾ ਸੁਆਦ, ਤੇ ਓਦੂੰ ਵੀ ਬਹੁਤੀ ਸਿਖਿਆ ਮਿਲੇਗੀ, ਇਹ ਮੈਨੂੰ ਆਸ ਹੈ।


ਪ੍ਰੀਤ-ਨਗਰ

੧-੧੦-੩੯

ਨਾਨਕ ਸਿੰਘ