ਸਮੱਗਰੀ 'ਤੇ ਜਾਓ

ਪੰਨਾ:ਬੰਕਿਮ ਬਾਬੂ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)


ਲਗਾ। ਤਦ ਤੀਕ ਮੈਂ ਅਮਰ ਨਾਥ ਨੂੰ ਚੰਗੀ ਤਰਾਂ ਵੇਖਣ ਲਗਾ। ਉਹ ਵੇਖਣ ਵਿਚ ਸੁੰਦਰ ਤੇ ਕੱਦ ਵਿਚ ਕੁਝ ਮਧਰਾ ਸੀ। ਨਾ ਬਹੁਤਾ ਮੋਟਾ ਤੇ ਨਾ ਲਿੱਸਾ । ਕੱਪੜੇ ਲੱਤੇ ਵਿਚ ਸ਼ੁਕੀਨੀ ਨਹੀਂ ਸੀ, ਉੱਜ ਸਾਫ਼ ਸੁਥਰੇ । ਉਸ ਦੀ ਗਲ ਕਥ ਦਾ ਢੰਗ ਬੜਾ ਮਿੱਠਾ ਤੇ ਗੰਭੀਰ ਸੀ। ਆਵਾਜ ਡਾਢੀ ਨਰਮ | ਵੇਖਕੇ ਮੈਂ ਸਮਝ ਗਿਆ ਕਿ ਆਦਮੀ ਬਹੁਤ ਹੀ ਸਿਆਣਾ ਹੈ ।

'ਸ਼ੇਕਸ ਪੀਅਰ ਗੈਲਰੀ' ਦੇ ਵਰਕੇ ਉਥਲ ਚੁੱਕਣ ਤੋਂ ਬਾਦ, ਅਮਰ ਨਾਥ ਆਪਣੇ ਪ੍ਰਯੋਜਨ ਦੀ ਕੋਈ ਵੀ ਗੱਲ ਨਾ ਕਹਿਕੇ, ਉਸ ਕਤਾਬ ਦੀਆਂ ਤਸਵੀਰਾਂ ਦੀ ਪੜਚੋਲ ਕਰਨ ਲੱਗਾ । ਮੈਨੂੰ ਉਸ ਨੇ ਸਮਝਾ ਦਿੱਤਾ ਕਿ ਜੋ ਕੁਝ 'ਕ੍ਰਿਆ' ਦ੍ਵਾਰਾ ਚਿਤ੍ਰਿਆ ਜਾ ਚੁੱਕਾ ਹੈ, ਉਸਨੂੰ ਮੂਰਤ ਦ੍ਵਾਰਾ ਕਾਗਤ ਆ ਉਤੇ ਦਰਸਾਉਣਾ ਔਖਾ ਹੈ। 'ਤਸਵੀਰ' ਭਾਵੇਂ ਕਿੰਨੀ ਹੀ ਵਧੀਆ ਹੋਵੇ, ਉਹ ਕਦੇ ਵੀ ਹੋਏ ਥੀਏ ਕੰਮਾਂ ਦੇ ਭਾਵ ਪੂਰੀ ਤਰਾਂ ਪ੍ਰਗਟ ਨਹੀਂ ਕਰ ਸਕਦੀ ।

ਉਸਨੇ "ਡੈਸਡੀਮੇਨਾ" ਦੀ ਤਸਵੀਰ ਵੇਖਕੇ ਕਿਹਾ-"ਤੁਸੀਂ ਏਸ ਤਸਵੀਰ ਵਿਚ ਧੀਰਜ, ਨਿਮ੍ਰਤਾ ਤੇ ਮਿਠਾਸ ਵੇਖ ਰਹੇ ਹੋ, ਪਰ ਧੀਰਜ ਦੇ ਨਾਲ ਉਹ ਸਤੀ ਪਣੇ ਦਾ ਮਾਣ ਕਿੱਥੇ ਹੈ "ਫਿਰ ਉਸਨੇ "ਜੂਲੀਅਟ" ਦੀ ਤਸਵੀਰ ਉਤੇ ਉਂਗਲ ਰੱਖਕੇ ਕਿਹਾ-"ਬੇਸ਼ਕ ਇਹ ਇਕ ਮੁਟਿਆਰ ਦੀ ਤਸਵੀਰ ਹੈ, ਪਰ ਇਸ ਵਿੱਚ ਜੂਲੀਅਟ ਦੇ ਨਵ-ਜੋਬਨ ਦੀ ਹਿਰਦੇ-ਟੁੰਬਣੀ ਚੰਚਲਤਾ