ਸਮੱਗਰੀ 'ਤੇ ਜਾਓ

ਪੰਨਾ:ਬੰਕਿਮ ਬਾਬੂ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)


ਹੁਣ ਤੁਹਾਨੂੰ ਵੀ ਇਕ ਗਲ ਕਹਿਣੀ ਹੈ। ਇਹ ਗਲ ਮੇਨੂੰ ਤੁਹਾਡੇ ਪਿਤਾ ਪਾਸ ਕਹਿਣੀ ਚਾਹੀਦੀ ਸੀ, ਕਿਉਂਕਿ ਉਹੀ ਘਰ ਦੇ ਮਾਲਕ ਹਨ, ਪਰ ਮੇਰੀਆਂ ਗਲਾਂ ਸੁਣਕੇ, ਹੋ ਸਕਦਾ ਹੈ ਤੁਸੀਂ ਲੋਕਾਂ ਨੂੰ ਗੁਸਾ ਵੀ ਆਵੇ, ਏਸੇ ਲਈ ਮੈਂ ਤੁਹਾਨੂੰ ਹੀ ਕਹਿੰਦਾ ਹਾਂ, ਕਿਉਂਕਿ ਤੁਹਾਡਾ ਸੁਭਾਉ ਆਪਣੇ ਪਿਤਾ ਨਾਲੋਂ ਕੁਝ ਨਰਮ ਤੇ ਠਰੰਮੇ ਵਾਲਾ ਹੈ।

ਮੈਂ ਪੁਛਿਆ – “ਪਰ ਉਹ ਕੇਹੜੀ ਗਲ ਹੈ ਇਹੋ ਜੇਹੀ ?"

ਅਮਰ ਨਾਥ -"ਉਹ ਗਲ ਹੈ, ਰਜਨੀ ਦੇ ਵਿਰਸੇ ਬਾਰੇ |"

ਮੈਂ - "ਰਜਨੀ, ਤੇ ਉਸ ਦਾ ਵਿਰਸਾ ? ਸ੍ਰੀ ਮਾਨ ਜੀ, ਇਹ ਤੁਸੀਂ ਕੀ ਆਖ ਰਹੇ ਹੋ ? ਨਾਲੇ ਉਹ ਤੇ ਰਾਜ ਚੰਦਰ ਦਾਸ ਦੀ ਲੜਕੀ ਹੈ, ਸਾਡਾ ਉਸ ਨਾਲ ਕੀ ਵਾਸਤਾ ?"

ਅਮਰ ਨਾਥ - "ਪਰ ਉਹ ਰਾਜ ਚੰਦਰ ਦੀ 'ਪਾਲਤੂ' ਲੜਕੀ ਹੈ ?"

ਮੈਂ - "ਤੇ ਫਿਰ ਅਸਲ ਵਿਚ ਉਹ ਕਿਸਦੀ ਲੜਕੀ ਹੈ ? ਉਸ ਨੂੰ ਵਿਰਸਾ ਕਿਥੋਂ ਮਿਲਿਆ? ਤੇ ਸਾਨੂੰ ਅਜ ਤੀਕ ਇਹ ਗਲ ਪਤਾ ਕਿਉਂ ਨਹੀਂ ਲਗੀ ?"

ਅਮਰ ਨਾਥ - "ਤੁਸੀਂ ਜਿਸ ਦੌਲਤ ਨੂੰ ਭੋਗ ਰਹੇ ਹੋ, ਅਸਲ ਵਿੱਚ ਇਹ ਸਾਰੀ ਰਜਨੀ ਦੀ ਹੈ । ਰਜਨੀ ਮਨੋਹਰ ਦਾਸ ਦੀ ਭਤੀਜੀ ਹੈ।