ਸਮੱਗਰੀ 'ਤੇ ਜਾਓ

ਪੰਨਾ:ਬੰਕਿਮ ਬਾਬੂ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪)


ਦੀ ਵਹੁਟੀ)ਨੂੰ ਲੜਕੀ ਸੌਂਪ ਦਿਤੀ । ਉਸ ਦੀ ਸਾਲੀ ਦੇ ਘਰ ਉਲਾਦ ਕੋਈ ਨਹੀਂ ਸੀ, ਜਿਸ ਕਰਕੇ ਓਹਨੇ ਆਪਣੀ ਸੰਤਾਨ ਵਾਂਗ ਹੀ ਲੜਕੀ ਨੂੰ ਪਾਲਿਆ ਤੇ ਲੋਕਾਂ ਵਿਚ ਆਪਣੀ ਲੜਕੀ ਆਖ ਕੇ ਹੀ ਪ੍ਰਗਟ ਕੀਤਾ | ਹਰੇ ਕ੍ਰਿਸ਼ਨ ਦੀ ਮੌਤ ਤੋਂ ਬਾਦ ਉਸਦੀ ਜਾਇਦਾਦ, ਲਾਵਾਰਸ ਸਮਝ ਨੇ ਮੈਜਿਸਟ੍ਰੇਟ ਨੇ ਜ਼ਬਤ ਕਰ ਲਈ । ਏਸੇ ਅਧਾਰ ਉਤੇ ਮੈਂ ਵੀ ਹਰੇ ਕ੍ਰਿਸ਼ਨ ਨੂੰ ਲਾਵਾਰਸ ਸਮਝ ਲਿਆ ਸੀ । ਪਰ ਹੁਣ ਹਰੇ ਕ੍ਰਿਸ਼ਨ ਦੇ ਇਕ ਗੁਆਂਢੀ ਨੇ ਮੇਰੇ ਕੋਲ ਆਕੇ ਉਸ ਦੀ ਲੜਕੀ ਦਾ ਪਤਾ ਦਿਤਾ ਹੈ। ਮੈਂ ਵੀ ਖੋਜ ਪੜਤਾਲ ਕਰਕੇ ਹੁਣ ਏਸੇ ਸਿੱਟੇ ਤੇ ਪੁਜਾ ਹਾਂ ਕਿ ਉਹ ਠੀਕ ਹੀ ਉਸ ਦੀ ਲੜਕੀ ਹੈ।"

ਮੈਂ ਕਿਹਾ - "ਇਹ ਸਭ ਫ਼ਜ਼ੂਲ ਗੱਲਾਂ ਨੇ। ਭਾਵੇਂ ਕਿਸੇ ਰਾਹ ਜਾਂਦੀ ਲਾਵਾਰਸ ਕੁੜੀ ਨੂੰ ਫੜਕੇ ਕਿਸੇ ਆਖ ਦਿੱਤਾ ਹੋਵੇ ਕਿ ਇਹ ਹਰੇ ਕ੍ਰਿਸ਼ਨ ਦਾਸ ਦੀ ਲੜਕੀ ਹੈ, ਪਰ ਬਿਨਾਂ ਕਿਸੇ ਪੁਖ਼ਤਾ ਸਬੂਤ ਤੋਂ ਐਵੇਂ ਕਿਸ ਤਰਾਂ ਯਕੀਨ ਕਰ ਲਿਆ ਜਾਵੇ ਕਿ ਉਹ ਸਚਮੁਚ ਓਸੇ ਦੀ ਲੜਕੀ ਹੈ।"

"ਪੁਖਤਾ ਸਬੂਤ ਵੀ ਹੈ" ਕਹਿਕੇ ਵਿਸ਼ਨੂੰ ਰਾਮ ਨੇ ਖੀਸੇ ਚੋਂ ਕੱਢਕੇ ਇਕ ਕਾਗ਼ਜ਼ ਮੈਨੂੰ ਦਿੱਤਾ ।

ਮੈਂ ਕਾਗ਼ਜ਼ ਦਾ ਮਜ਼ਮੂਨ ਪੜਨ ਲੱਗਾ । ਉਸ ਵਿਚ ਲਿਖਿਆ ਸੀ -"ਹਰੇ ਕ੍ਰਿਸ਼ਨ ਦਾਸ ਦੀ ਸਾਲੀ ਦਾ ਪਤੀ ਰਾਜ ਚੰਦਰ ਦਾਸ ਹੈ, ਤੇ ਹਰੇ ਕ੍ਰਿਸ਼ਨ ਦੀ ਲੜਕੀ ਦਾ ਨਾਮ ਰਜਨੀ ਹੈ।"

ਵਿਸ਼ਨੂੰ ਰਾਮ ਨੇ ਇਕ ਬਿਆਨ ਦੀ ਜ਼ਾਬਤਾ ਨਕਲ