ਸਮੱਗਰੀ 'ਤੇ ਜਾਓ

ਪੰਨਾ:ਬੰਕਿਮ ਬਾਬੂ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)


ਇਕ ਹੋਰ ਬਿਆਨ ਦੀ ਨਕਲ ਉਸ ਨੇ ਮੈਨੂੰ ਵਿਖਾਈ। ਇਹ ਵੀ ਉਸੇ ਕੜੇ ਦੀ ਚੋਰੀ ਬਾਰੇ ਸੀ । ਇਸ ਬਿਆਨ ਦੇ ਦੇਣ ਵਾਲਾ ਰਾਜ ਚੰਦਰ ਦਾਸ ਸੀ । ਜਿਸਨੇ ਆਪਣੇ ਆਪ ਨੂੰ ਹਰੇ ਕ੍ਰਿਸ਼ਨ ਦਾਸ ਦਾ ਸਾਂਢੂ ਦਸਿਆ । ਤੇ ਇਸ ਦੀ ਵੀ ਏਸੇ ਮੁਕਦਮੇ ਵਿਚ ਗਵਾਹੀ ਸੀ ।

ਮੈਨੂੰ ਹੋਰ ਸਬੂਤ ਦੀ ਲੋੜ ਨਹੀਂ ਸੀ । ਮੈਨੂੰ ਆਪਣਾ ਭਵਿਸ਼ ਦਿਖਾਈ ਦੇਣ ਲਗਾ - ਆਪਣੇ ਤੇ ਮਾਂ ਪਿਉ ਦੇ ਰੋਟੀ ਕਪੜੇ ਲਈ ਮੇਹਨਤ ਮਜ਼ਦੂਰੀ -ਬਸ,

ਮੈਂ ਵਿਸ਼ਨੂੰ ਰਾਮ ਨੂੰ ਕਿਹਾ - ਮੁਕਦਮਾ ਕਰਨਾ ਫ਼ਜ਼ੂਲ ਹੋਵੇਗਾ। ਜਾਇਦਾਦ ਰਜਨੀ ਦੀ ਹੈ। ਮੈਂ ਉਸ ਨੂੰ ਮੋੜ ਦਿਆਂਗਾ । ਪਰ ਮੈਨੂੰ ਆਪਣੇ ਵੱਡੇ ਭਰਾ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ।"

ਇਸ ਤੋਂ ਬਾਦ ਮੈਂ ਅਦਾਲਤ ਵਿਚ ਜਾ ਕੇ ਪੁਰਾਣਾ ਰੀਕਾਰਡ ਕਢਾਇਆ। ਵਿਸ਼ਨੂੰ ਰਾਮ ਵਾਲੀਆਂ ਨਕਲਾਂ ਹਰਫ਼ ਹਰਫ਼ ਸਚੀਆਂ ਸਨ (ਅਜ ਕਲ ਪੁਰਾਣੇ ਰੀਕਾਰਡ ਸਾੜੇ ਦਿਤੇ ਜਾਂਦੇ ਹਨ, ਪਰ ਪਹਿਲਾਂ ਇਹ ਸਾਂਭੇ ਰਹਿੰਦੇ ਸਨ) ।