(੧੨੭)
ਫੈਸਲਾ ਹੋ ਚੁਕਾ ਹੈ । ਅਮਰ ਨਾਥ ਵੀ ਸੁਣਿਆ ਹੈ ਏਸੇ ਗਲ ਤੇ ਅੜਿਆ ਹੋਇਆ ਹੈ ਕਿ ਮੈਂ ਜ਼ਰੂਰ ਰਜਨੀ ਨਾਲ ਵਿਆਹ ਕਰਾਂਗਾ |
ਪਰ ਅਮਰ ਨਾਥ ਲਗਦਾ ਹੀ ਕੀ ਹੈ । ਲੜਕੀ ਨੂੰ ਵਿਆਹੁਣ ਵਾਲੇ ਹਨ ਉਸ ਦੇ ਮਾਸੀ ਮਾਸੜ, ਸੋ ਉਹ ਦੋਵੇਂ ਸਾਡੇ ਪੱਖ ਵਿਚ ਹਨ। ਰਾਜ ਚੰਦ੍ਰ ਤੇ ਉਸ ਦੀ ਵਹੁਟੀ ਜਦ ਸਾਡੀ ਵਲ ਹਨ ਤਾਂ ਫਿਰ ਅਮਰ ਨਾਥ ਦੀ ਕੀ ਵਟੀਦੀ ਹੈ। ਉਸ ਨੇ ਉਨਾਂ ਨੂੰ ਵਿਰਸਾ ਦਿਵਾ ਦਿਤਾ ਏਸੇ ਕਰ ਕੇ ? ਬਹੁਤ ਕਰੇਗਾ ਤਾਂ ਦੋ ਚਾਰ ਹਜ਼ਾਰ ਮੇਹਨਤਾਨਾ ਲੈ ਲਵੇਗਾ ਹੋਰ ਕੀ । ਮੈਂ ਵੀ ਜੇ ਕਾਇਸਥ ਦੀ ਲੜਕੀ ਹਾਂ ਤਾਂ ਰਜਨੀ ਨੂੰ ਅਮਰ ਨਾਥ ਤੋਂ ਖੋਹਕੇ ਆਪਣੀ ਨੂੰਹ ਬਣਾ ਕੇ ਹੀ ਛੱਡਾਂਗੀ ।
ਮੈਂ ਅਮਰ ਨਾਥ ਦੇ ਸਾਰੇ ਗੁਣ ਨਿਕੇ ਹੁੰਦਿਆਂ ਤੋਂ ਜਾਣਦੀ ਹਾਂ । ਉਹ ਬੜਾ ਹੀ ਚਲਾਕ ਹੈ । ਉਸ ਦਾ ਟਾਕਰਾ ਕਰਨ ਲਈ ਬੜੀ ਚੌਕਸੀ ਦੀ ਲੋੜ ਹੈ।
ਪਹਿਲਾਂ ਮੈਂ ਰਾਜ ਚੰਦ੍ਰ ਦਾਸ ਦੀ ਵਹੁਟੀ ਨੂੰ ਬੁਲਾ ਭੇਜਿਆ । ਉਸ ਤੋਂ ਮੈਂ ਪੁਛਿਆ-ਕਿਉਂ ਮਾਲਣ ਕੀ ਹਾਲ ਹੈ ?"
ਉਸਨੂੰ ਮੈਂ ਅੱਜ ਤੱਕ ਮਾਲਣ ਕਰਕੇ ਹੀ ਸਦਦੀ ਹੁੰਦੀ ਸਾਂ । ਉਸ ਨੇ ਕਦੇ ਗੁਸਾ ਨਹੀਂ ਸੀ ਕੀਤਾ । ਮੈਂ ਪੁਛਿਆ - "ਕੀ ਰਜਨੀ ਦਾ ਵਿਆਹ ਅਮਰ ਨਾਥ ਨਾਲ ਕਰਨ ਦੀ ਗੱਲ ਪੱਕੀ ਹੋ ਗਈ ?"