ਸਮੱਗਰੀ 'ਤੇ ਜਾਓ

ਪੰਨਾ:ਬੰਕਿਮ ਬਾਬੂ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੬)


ਸਕੇ ।"

"ਤੁਸੀਂ ਕੁਪਾਤਰ ਹੋ, ਮੈਂ ਉਸ ਲਈ ਕੋਈ ਸੁਪਾਤਰ ਢੁੱਡਾਂਗੀ ।"

"ਮੈਂ ਕੁਪਾਤਰ ਕਿਸ ਤਰਾਂ ਹਾਂ ?"

"ਕਮੀਜ ਉਤਾਰ ਕੇ ਆਪਣੀ ਪਿਠ ਤਾਂ ਜ਼ਰਾ ਵਿਖਾਓ"

ਅਮਰ ਨਾਥ ਦਾ ਮੁੰਹ ਪੀਲਾ ਪੈ ਗਿਆ । ਉਸ ਨੇ ਬਹੁਤ ਹੀ ਦੁਖਿਤ ਭਾਵ ਨਾਲ ਕਿਹਾ - "ਛਿ: ਲਲਿਤਾ !"

ਮੈਨੂੰ ਉਸ ਦੀ ਹਾਲਤ ਵੇਖਕੇ ਦੁਖ ਹੋਇਆ, ਪਰ ਦੁਖ ਵੇਖਕੇ ਮੈਂ ਭੁੱਲੀ ਨਹੀਂ। ਮੈਂ ਕਿਹਾ – "ਇਕ ਕਹਾਣੀ ਸੁਣੋਗੇ ?"

ਇਹ ਸਮਝਕੇ ਕਿ ਮੈਂ ਗਲ ਉਲਟਾ ਰਹੀ ਹਾਂ, ਉਹ ਬੋਲਿਆ -"ਸੁਣਾ ।"

ਮੈਂ ਕਿਹਾ – "ਪਹਿਲੇ ਜਵਾਨੀ ਦੇ ਦਿਨਾਂ ਵਿਚ ਲੋਕੀ ਮੈਨੂੰ 'ਇੰਦਰ ਮਤੀ'ਕਹਿੰਦੇ ਸਨ।"

ਉਹ - ਜੇ ਇਹ 'ਕਹਾਣੀ' ਹੈ ਤਾਂ 'ਸਚ ਕੀ ਹੈ ?"

ਮੈਂ "ਹੋਰ ਸੁਣੋ । ਉਸ ਰੂਪ ਨੂੰ ਵੇਖ ਕੇ ਇਕ ਚੋਰ ਨੇ ਮੇਰੇ ਪੇਕੇ ਘਰ ਨੂੰ ਸੰਨ ਲਾਈ ।

ਇਤਨਾ ਸੁਣਦਿਆਂ ਹੀ ਅਮਰ ਨਾਥ ਨੂੰ ਮੁੜ੍ਹਕਾ ਆ ਗਿਆ | ਉਹ ਚਿੱਲਾਇਆ "ਬਸ ! ਦਇਆ ਕਰ ਲਲਿਤਾ !"

ਮੈਂ ਕਹਿੰਦੀ ਗਈ - "ਉਹ ਚੋਰ ਸੰਨ ਲਾ ਕੇ ਮੇਰੀ ਕੋਠੜੀ ਆ ਵੜਿਆ । ਮੈਂ ਉਸ ਨੂੰ ਪਛਾਣ ਲਿਆ ।ਮੈਂ ਡਰ ਕੇ ਨੌਕਰਾਣੀ ਨੂੰ ਜਗਾਇਆ। ਉਹ ਚੋਰ ਨੂੰ