(੧੫੫)
ਅਸਲੀਅਤ ਹੀ ਨਹੀਂ ਸਮਝਦੇ । ਰੋਗ ਤਾਂ ਸੀ ਮਨ ਦਾ, ਤੇ ਉਹ ਇਲਾਜ ਕਰ ਰਹੇ ਸਨ ਸਰੀਰ ਦਾ । ਜੇ ਉਹ ਲੋਕ ਮੇਰੇ ਵਾਂਗ ਇਕਲਵੰਜੇ ਖਲੋ ਕੇ ਮੁੰਡੇ ਦੇ ਕੰਮ ਵੇਖਦੇ ਤਾਂ ਹੋ ਸਕਦਾ ਸੀ ਰੋਗ ਦਾ ਕਾਰਨ ਸਮਝ ਸਕਦੇ ।
ਪਤਾ ਨਹੀਂ ਕੀ ਗਲ ਹੈ, ਮੁੰਡਾ ਇਕੱਲ ਵਿਚ ਹੁੰਦਿਆਂ ਹੀ ਪੁਕਾਰਨ ਲਗ ਪੈਂਦਾ ਹੈ-"ਧੀਰੇ ਰਜਨੀ ਧੀਰੇ"
ਸੰਨਿਆਸੀ ਨੂੰ ਮੈਂ ਏਸ ਲਈ ਇਹ ਕੰਮ ਸੌਂਪਿਆ ਸੀ ਕਿ ਉਹ ਸਚਿੰਦਰ ਦੀਆਂ ਰੁਚੀਆਂ ਨੂੰ ਰਜਨੀ ਵਲ ਪ੍ਰੇਰਨ ਲਈ ਕੋਈ ਢੰਗ ਵਰਤੇ, ਪਰ ਉਫ਼ ! ਸੰਨਿਆਸੀ ਦੇ ਇਲਾਜ ਦਾ ਇਹ ਕੈਸਾ ਭਿਆਨਕ ਫਲ ਹੋਇਆ । ਅਪਣਾ ਸਰਬ ਨਾਸ ਕਰਨ ਲਈ ਮੈਂ ਐਸਾ ਕੰਮ ਕਿਉਂ ਕੀਤਾ ! ਹਛਾ, ਕੀ ਇਕ ਵਾਰੀ ਰਜਨੀ ਨੂੰ ਰੋਗੀ ਦੇ ਕੋਲ ਲਿਆ ਬਿਠਾਨ ਨਾਲ ਕੋਈ ਲਾਭ ਹੋ ਸਕਦਾ ਹੈ ? ਪਰ ਇਹ ਹੁਣ ਕਿਸ ਤਰਾਂ ਹੋ ਸਕਦਾ ਹੈ । ਜਿਸ ਦਿਨ ਦੀ ਮੈਂ ਰਜਨੀ ਦੇ ਘਰ ਗਈ ਸਾਂ, ਤੇ ਉਹ ਓਦੋਂ ਤੋਂ ਹੀ ਮੇਰੇ ਮਕਾਨ ਤੇ ਕਦੇ ਨਹੀਂ ਆਈ। ਬੁਲਾ ਭੇਜਾਂ ਸੂ, ਸ਼ਾਇਦ ਆ ਜਾਵੇ, ਇਹੋ ਸੋਚਕੇ ਰਜਨੀ ਦੇ ਘਰ ਨੌਕਰਾਣੀ ਨੂੰ ਭੇਜਿਆ| ਅਖਵਾ ਭੇਜਿਆ ਕਿ ਮੈਨੂੰ ਤੇਰੇ ਨਾਲ ਇਕ ਜ਼ਰੂਰੀ ਕੰਮ ਹੈ, ਇਕ ਵਾਰੀ ਜ਼ਰੂਰ ਆ ।
ਦਿਲ ਵਿਚ ਆਇਆ ਕਿ ਪਹਿਲਾਂ ਇਕ ਵਾਰੀ ਸਚਿੰਦਰ ਦੇ ਪਾਸ ਰਜਨੀ ਦੀ ਚਰਚਾ ਕਰ ਵੇਖਾਂ। ਇਸ