(੧੫੮)
ਜ਼ਰੂਰ ਜਾਣਦੇ ਹੋਵੋਗੇ ਕਿ ਸਚਿੰਦਰ ਨੂੰ ਕੀ ਬੀਮਾਰੀ ਹੈ ।"
ਉਹ ਬੋਲਿਆ - "ਓਹਨੂੰ ਵਾਤ-ਰੋਗ ਹੈ, ਇਲਾਜ ਮੁਸ਼ਕਲ ਹੈ ।"
ਮੈਂ ਪੁਛਿਆ - "ਪਰ ਉਹ ਘੜੀ ਮੁੜੀ ਰਜਨੀ ਦਾ ਨਾਂ ਕਿਉਂ ਲੈਂਦਾ ਹੈ ?'
ਸੰਨਿਆਸੀ ਨੇ ਕਿਹਾ - "ਬੀਬੀ, ਤੂੰ ਬਾਲੜੀ ਹੈਂ | ਤੂੰ ਕੀ ਸਮਝੇ ਏਹਨਾਂ ਗਲਾਂ ਨੂੰ ।"
ਹੈ । ਕੀ ਮੈਂ ਬਾਲੜੀ ਹਾਂ ? ਮੈਂ ਤਾਂ ਸਚਿੰਦਰ ਦੀ ਮਾਂ ਹਾਂ ।
ਉਹ ਬੋਲਦਾ ਗਿਆ - "ਇਹ ਵੀ ਇਸ ਰੋਗ ਦਾ ਸ਼ਾਇਦ ਲੱਛਣ ਹੈ ਕਿ ਹਿਰਦੇ ਦੇ ਲੁਕਵੇਂ ਭਾਵ ਪ੍ਰਗਟ ਹੋ ਪੈਂਦੇ ਹਨ। ਇਕ ਦਿਨ ਸਚਿੰਦਰ ਨੇ ਮੇਰੀ ਵਿਦਿਆ ਦਾ ਇਮਤਿਹਾਨ ਲਿਆ ਸੀ । ਮੈਂ ਇਕ ਤਾਂਤ੍ਰਿਕ ਢੰਗ ਉਸ ਉਤੇ ਵਰਤਿਆ, ਜਿਸ ਨਾਲ ਉਸਨੂੰ ਚਾਹੁਣ ਵਾਲੀ ਨੇ ਰਾਤੀਂ ਸੁਪਨੇ ਵਿਚ ਉਹਨੂੰ ਵਿਖਾਲੀ ਦਿਤੀ । ਸੁਭਾਵਕ ਨਿਯਮ ਇਹੋ ਹੈ ਕਿ ਜਦ ਅਚਾਨਕ ਕੋਈ ਆਪਣੇ ਚਾਹੁਣ ਵਾਲੇ ਨੂੰ ਪਛਾਣ ਲੈਂਦਾ ਹੈ ਤਾਂ ਉਸ ਉਤੇ ਮੋਹਿਤ ਹੋ ਜਾਂਦਾ ਹੈ ।ਮੁਕਦੀ ਗਲ, ਉਸੇ ਰਾਤ ਤੋਂ ਸਚਿੰਦਰ ਦੇ ਮਨ ਵਿਚ ਰਜਨੀ ਦੇ ਪ੍ਰੇਮ ਦਾ ਬੀਜ ਬੀਜਿਆ ਗਿਆ, ਪਰ ਰਜਨੀ ਅੰਨੀ ਹੈ ਤੇ ਛੋਟੀ ਜਾਤ ਦੀ ਲੜਕੀ ਹੈ, ਏਸੇ ਕਰਕੇ ਸਚਿੰਦਰ ਦੇ ਪ੍ਰੇਮ ਨੂੰ ਪ੍ਰਗਟ ਹੋਣ ਦਾ ਕੋਈ ਰਾਹ ਨਹੀਂ ਲਭਦਾ। ਇਸ ਤੋਂ ਬਾਦ ਧਨ ਚਲੇ ਜਾਣ ਦੀ ਸੰਭਾਵਨਾ ਨੇ ਤੁਸਾਂ ਲੋਕਾਂ