ਸਮੱਗਰੀ 'ਤੇ ਜਾਓ

ਪੰਨਾ:ਬੰਕਿਮ ਬਾਬੂ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੩)


ਹੋਗਿਆ ।

ਮੈਂ ਸੋਚਿਆ ਸੀ ਕਿ ਜੀਵਨ ਅਮਸਿਆ ਦੀ ਰਾਤ ਵਾਂਗ ਹਨੇਰਾ ਹੀ ਬੀਤੇਗਾ, ਪਰ ਅਚਾਨਚਕ ਚੰਨ ਚੜਿਆ । ਸੋਚਿਆ ਸੀ ਕਿ ਇਸ ਜੀਵਨ-ਸਾਗਰ ਨੂੰ ਤਰ ਕੇ ਹੀ ਪਾਰ ਕਰਨਾ ਪਵੇਗਾ, ਪਰ ਅਚਾਨਕ ਸਾਹਮਣੇ ਇਕ ਸੁਨਹਿਰੀ ਕਿਸ਼ਤੀ ਦਿਖਾਈ ਦਿੱਤੀ ।

ਪਰ ਨਹੀਂ ਕਹਿ ਸਕਦਾ ਕਿ ਇਸ ਪ੍ਰਾਪਤੀ ਦਾ ਸਿਟਾ ਕੀ ਹੋਵੇਗਾ । ਮੈਂ ਚੋਰ ਹਾਂ, ਮੇਰੀ ਪਿਠ ਉਤੇ ਅੱਗ ਦੇ ਅੱਖਰਾਂ ਨਾਲ ਲਿਖਿਆ ਹੋਇਆ ਹੈ "ਚੋਰ" ਜਿਸ ਦਿਨ ਰਜਨੀ ਇਨਾਂ ਉਭਰੇ ਹੋਏ ਅਖਰਾਂ ਉਤੇ ਹਥ ਫੇਰ ਕੇ ਪੁਛੇਗੀ -"ਇਹ ਦਾਗ਼ ਕਾਹਦਾ ਹੈ ?" ਤਾਂ ਮੈਂ ਉਹਨੂੰ ਕੀ ਉਤਰ ਦਿਆਂਗਾ ? ਕੀ ਇਹ ਕਹਿ ਦਿਆਂਗਾ ਕਿ ਕੁਝ ਨਹੀਂ ? ਉਹ ਅੰਨੀ ਹੈ, ਕੁਝ ਸਸਝ ਨਹੀਂ ਸਕੇਗੀ ,ਪਰ ਜਿਸ ਦਾ ਆਸਰਾ ਲੈਕੇ ਮੈਂ ਸੰਸਾਰ ਵਿਚ ਖੁਸ਼ ਹੋਣਾ ਚਾਹੁੰਦਾ ਹਾਂ, ਕੀ ਉਸ ਨੂੰ ਧੋਖਾ ਦਿਆਂਗਾ ? ਮੈਂ ਤਾਂ ਏਦੂੰ ਵੀ ਵਧਕੇ ਬੁਰਾ ਕੰਮ ਕੀਤਾ ਹੈ, ਕਰਕੇ ਉਸਦਾ ਫਲ ਵੀ ਭੋਗਿਆ ਹੈ। ਹੁਣ ਕੀ ਕਰਾਂ ? ਮੈਂ ਲਲਿਤਾ ਨੂੰ ਕਿਹਾ ਸੀ-ਸਭ ਗਲਾਂ ਰਜਨੀ ਨੂੰ ਦਸ ਦਿਆਂਗਾ, ਪਰ ਹੁਣ ਤੀਕ ਦਸ ਨਹੀਂ ਸਕਿਆ, ਖੈਰ, ਹੁਣ ਜਰੂਰ ਕਹਿ ਦਿਆਂਗਾ ।

ਜਿਸ ਦਿਨ ਰਜਨੀ ਸਚਿੰਦਰ ਨੂੰ ਵੇਖ ਕੇ ਆਈ ਸੀ, ਉਸ ਦਿਨ ਲਉਢੇ ਵੇਲੇ ਮੈਂ ਇਹ ਗਲ ਰਜਨੀ ਨੂੰ ਕਹਿਣ ਲਈ ਗਿਆ । ਪਰ ਮੈਂ ਓਹਨੂੰ ਕੁਝ ਨਾ ਕਹਿਕੇ