ਸਮੱਗਰੀ 'ਤੇ ਜਾਓ

ਪੰਨਾ:ਬੰਕਿਮ ਬਾਬੂ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)


ਸ਼ੁਰੂ ਕਰ ਦਿੱਤੇ। ਆਪਣੀਆਂ ਗੱਲਾਂ ਵਿਚ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਕਿ ਉਸ ਦੇ ਨਾਲ ਦਾ ਸੁਪਾਤਰ ਤੇ ਸਾਉ, ਦੀਵਾ ਲੈਕੇ ਢੂੰਡਣ ਚੜਿਆਂ ਨਹੀਂ ਲੱਭੇਗਾ- ਉਸ ਦੇ ਘਰ ਵਿਚ ਚਿੜੀਆਂ ਦੇ ਦੁਧ ਤੋਂ ਬਿਨਾ ਕਿਸੇ ਗੱਲ ਦੀ ਘਾਟ ਨਹੀਂ । ਤੇ ਅੰਤ ਮੇਰੇ ਅੱਗੇ ਆਪਣਾ ਮਨੋਰਥ ਵੀ ਉਸਨੇ ਪ੍ਰਗਟ ਕਰ ਦਿੱਤਾ |

ਮੈਂ ਦੋ ਟੁਕ ਜਵਾਬ ਦਿੱਤਾ - ਨਹੀਂ, ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ ।

ਉਹ ਗੁੱਸੇ ਵਿਚ ਬੋਲਿਆ - “ਵੇਖਾਂਗਾ ਇਸ ਅੰਨੀ ਹੰਕਾਰਨ ਨਾਲ ਕੌਣ ਵਿਆਹ ਕਰੇਗਾ।"

ਇਸ ਤੋਂ ਬਾਅਦ ਉਹ ਚੁੱਪ ਹੋ ਗਿਆ - ਦੋਵੇਂ ਚੁੱਪ ਸਾਂ । ਏਸ ਤਰਾਂ ਨਦੀ ਦਾ ਪੈਂਡਾ ਕੱਟਿਆ ਜਾਣ ਲੱਗਾ ।

ਰਾਤ ਬੀਤ ਗਈ ਤੇ ਇਸ ਤੋਂ ਬਾਅਦ ਦਿਨ ਵੀ । ਪਰ ਸਾਡਾ ਸਫ਼ਰ ਅਜੇ ਬਰਾਬਰ ਜਾਰੀ ਸੀ । ਦੁਸਰੀ ਰਾਤ ਵੀ ਆ ਪਹੁੰਚੀ ।

ਅਚਾਨਕ ਹੀਰਾ ਲਾਲਾ ਨੇ ਮਲਾਹਾਂ ਨੂੰ ਕਿਹਾ - "ਬੇੜੀ ਏਥੇ ਹੀ ਕੰਢੇ ਲਾ ਦਿਓ |" ਉਨ੍ਹਾਂ ਤੁਰਤ ਹੁਕਮ ਦੀ ਪਾਲਣਾ ਕੀਤੀ । ਬੇੜੀ ਕੰਢੇ ਆ ਲੱਗੀ। ਕਿਸ਼ਤੀ ਦੇ ਧਰਤੀ ਨਾਲ ਠਹਿਕਣ ਦੀ ਅਵਾਜ਼ ਮੈਨੂੰ ਸੁਣਾਈ ਦਿੱਤੀ । ਹੀਰਾ ਲਾਲ ਨੇ ਮੈਨੂੰ ਕਿਹਾ - "ਉਤਰ, ਅਸੀਂ ਪਹੁੰਚ ਗਏ ਹਾਂ |" ਉਸ ਨੇ ਹੱਥ ਫੜ ਕੇ ਮੈਨੂੰ ਉਤਾਰਿਆ । ਮੈਂ ਕੰਢੇ ਤੇ ਖੜੀ