ਪੰਨਾ:ਬੰਕਿਮ ਬਾਬੂ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਰਜਨੀ"

ਇਹ ਪੁਸਤਕ ਬੰਕਿਮ ਬਾਬ ਨੇ ੧੮੭੬ ਵਿਚ ਲਿਖੀ, ਜਿਸ ਦਾ ਨਾਮ ਉਸਨੇ ਪਹਿਲੇ ਐਡੀਸ਼ਨ ਵਿਚ "ਰਾਗਨੀਂ" ਰਖਿਆ ਸੀ, ਪਰ ਅਗਲੇ ਐਡੀਸ਼ਨ ਵਿਚ ਇਸ ਨੂੰ ਬਦਲ ਕੇ "ਰਜਨੀ" ਕਰ ਦਿਤਾ। ਸ਼ਾਇਦ ਇਸ ਲਈ ਕਿ ਇਸ ਪੁਸਤਕ ਦੀ ਨਾਇਕਾ (ਰਜਨੀ) ਅੱਖਾਂ ਤੋਂ ਅੰਨ੍ਹੀ ਹੈ, ਤੇ ਰਜਨੀ ਸ਼ਬਦ ਦਾ ਅਰਥ ਹੈ 'ਰਾਤ'। ਅੰਨ੍ਹੇ ਮਨੁਖ ਦੀ ਤਸ਼ਬੀਹ ਰਾਤ ਨਾਲ ਹੀ ਦਿਤੀ ਜਾ ਸਕਦੀ ਹੈ, ਕਿਉਂਕਿ ਉਸ ਦਾ ਜੀਵਨ ਹਨੇਰਾ - ਰਾਤ ਵਰਗਾ ਹੀ ਹੁੰਦਾ ਹੈ।

ਬੰਗਲਾ ਦੇ ਕਈਆਂ ਸਮਾਲੋਚਕਾਂ ਦਾ ਖਿਆਲ ਹੈ ਕਿ "ਰਜਨੀ" ਬੰਕਿਮ ਬਾਬੂ ਦੀ ਨਿਰੋਲ ਦਿਮਾਗ਼ੀ ਰਚਨਾ ਨਹੀਂ - ਇਹ ਲਾਰਡ ਲਿਟਨ ਦੇ ਨਾਵਲ The last days of Pompeii ਦੇ ਅਧਾਰ ਤੇ ਹੈ। ਤੇ ਇਸ ਦੇ ਸਬੂਤ ਵਿਚ ਉਹ ਦੱਸਦੇ ਹਨ ਕਿ ਦੋਹਾਂ ਪੁਸਤਕਾਂ ਦੀਆਂ ਨਾਇਕਾਆਂ ਦਾ ਕੈਰੈਕਟਰ ਬਹੁਤ ਕੁਝ ਮਿਲਦਾ ਜੁਲਦਾ ਹੈ।

ਇਸ ਉਕਤੀ ਵਿਚ ਕਿੰਨੀ ਕੁ ਸਚਾਈ ਹੈ? ਏਸ ਬਾਬਤ ਨਿਸ਼ਚਿਤ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਕਈ ਵਾਰੀ ਦੋਂਹ ਪੁਸਤਕਾਂ ਵਿਚਲੇ ਕਿਸੇ ਪਾਤਰ ਦਾ ਕੈਰੈਕਟਰ ਸਹਿਜ ਸੁਭਾਉ ਹੀ ਇਕ ਦੂਜੇ ਨਾਲ ਮੇਲ ਖਾ ਜਾਂਦਾ