ਇਹ ਵਰਕਾ ਤਸਦੀਕ ਕੀਤਾ ਗਿਆ ਏ
੮.
ਉਸ ਸੁੰਨਸਾਨ ਤੇ ਹਨੇਰੀ ਰਾਤ ਵਿਚ ਮੈਂ ਅੰਨ੍ਹੀ ਕੁੜੀ ਕੱਲ ਮੁਕੱਲੀ ਉਸ ਬਰੇਤੇ ਉਤੇ ਖੜੀ ਲਹਿਰਾਂ ਦਾ ਸ਼ੋਰ ਸੁਣ ਰਹੀ ਸਾਂ। ਓਹ! ਮਨੁਖ ਦਾ ਜੀਵਨ ਕਿਤਨਾ ਅਸਾਰ ਹੈ! ਕਿਉਂ ਸੰਸਾਰ ਵਿਚ ਆਉਂਦਾ ਹੈ, ਕਿਉਂ ਰਹਿੰਦਾ ਹੈ, ਕਿਉਂ ਜਾਂਦਾ ਹੈ? ਇਹ ਦੁਖਮਈ ਜੀਵਨ ਕਿਉਂ ਹੈ ? ਕੀ ਮਨੁਖ ਦਾ ਇਹ ਜੀਵਨ ਕੇਵਲ ਕੁਦਰਤੀ ਨਿਯਮ ਦਾ ਫੁੱਲ ਹੈ? ਜਿਸ ਨਿਯਮ ਨਾਲ ਫੁੱਲ ਖਿੜਦੇ ਹਨ, ਬੱਦਲ ਦੌੜਦੇ ਹਨ, ਤੇ ਚੰਦਰਮਾ ਨਿਕਲਦਾ ਹੈ, ਜਿਸ ਨਿਯਮ ਨਾਲ ਪਾਣੀ ਉਤੇ ਬੁਲਬੁਲੇ ਬਣਦੇ, ਤਰਦੇ ਤੇ ਲੀਨ ਹੁੰਦੇ ਹਨ, ਜਿਸ ਨਿਯਮ ਨਾਲ ਘੱਟਾ ਉਡਦਾ ਹੈ,
੪
੪੯