(੬੪)
ਦੇ ਗੁਆਂਢ ਸੀ ।
ਇਸ ਵੇਲੇ ਇੰਦਰ ਮਤੀ ਭਰ ਜਵਾਨੀ ਵਿਚ ਸੀ ॥ ਉਸ ਦੀਆਂ ਅੱਖਾਂ ਚੰਚਲ ਤੇ ਮੋਹਣੀਆਂ ਸਨ। ਉਸ ਦਾ ਮਧੁਰ ਹਾਸਾ ਤੇ ਸੰਗਾਊ ਮੁਸਕ੍ਰਾਹਟ ਬਦੋਬਦੀ ਨਜ਼ਰਾਂ ਨੂੰ ਖਿੱਚ ਲੈਂਦੇ ਸਨ। ਉਸ ਦੀ ਤੋਰ ਵਿਚ ਇਕ ਖਾਸ ਅਦਾ ਸੀ। ਮੈਂ ਇਹੋ ਜੇਹੀ ਸੁੰਦਰਤਾ ਕਦੇ ਨਹੀਂ ਸੀ ਵੇਖੀ। ਅਸਲ 'ਚ ਬਾਲ ਵਰੇਸ ਜਾਣ, ਅਤੇ ਜਵਾਨੀ ਆਉਣ ਵਿਚਾਲ ਦੀ ਸੁੰਦਰਤਾ ਬਦੋਬਦੀ ਮਨ ਨੂੰ ਮੁਗਧ ਕਰਨ ਵਾਲੀ ਹੁੰਦੀ ਹੈ।
ਏਧਰ ਵਿਆਹ ਦੀ ਤਿਆਰੀ ਹੋ ਰਹੀ ਸੀ, ਤੇ ਓਧਰ ਕੁੜੀ ਦੇ ਮਾਪਿਆਂ ਨੂੰ ਸਾਡੀ ਕੁਲ ਦੇ ਕਲੰਕ ਦਾ ਹਾਲ ਕਿਸੇ ਤਰਾਂ ਪਤਾ ਲੱਗ ਗਿਆ । ਵਿਆਹ ਦਾ ਸਬੰਧ ਟੁੱਟ ਗਿਆ । ਇਸ ਦੇ ਨਾਲ ਹੀ ਮੇਰਾ ਦਿਲ ਵੀ ਟੁੱਟ ਗਿਆ । ਇੰਦ੍ਰਮਤੀ ਦਾ ਨਾਤਾ ਮੇਰੇ ਨਾਲੋਂ ਟੁੱਟ ਕੇ ਰਾਮ ਸਦ ਮਿੱਤ੍ਰ ਨਾਲ ਗੰਢਿਆ ਗਿਆ, ਤੇ ਇਸ ਤੋਂ ਬਾਅਦ ਝੱਟ ਹੀ "ਵਿਆਹ ਹੋ ਗਿਆ । ਮੇਰੇ ਦੁਖ ਦਾ ਕੋਈ ਪਾਰਾਵਾਰ ਨਹੀਂ ਸੀ |
ਇਸ ਤੋਂ ਕਈ ਵਰੇ ਬਾਅਦ ਇਕ ਐਸੀ ਘਟਨਾ , ਜਿਹੜੀ ਮੈਥੋਂ ਕਹੀ ਨਹੀਂ ਜਾਂਦੀ । ਮੈਂ ਇਹ ਵੀ ਦਸ ਸਕਦਾ ਕਿ ਆਪਣੀ ਇਸ ਹੱਡ-ਬੀਤੀ ਵਿਚ ਅੱਗੇ ਚਲ ਕੇ ਵੀ ਉਸ ਦਾ ਜ਼ਿਕਰ ਕਰਾਂਗਾ ਕਿ ਨਹੀਂ। ਉਸੇ ਸਮੇਂ ਮੈਂ ਘਰ ਬਾਰ ਤਿਆਗ ਦਿੱਤਾ। ਉਦੋਂ ਤੋਂ ਕਿੰਨਿਆਂ ਹੈ ਦੇਸਾਂ ਵਿਚ ਭੌਦਾ ਫਿਰਿਆ । ਕਿਤੇ ਵੀ ਟਿੱਕ ਕੇ ਨਾ ਬੈਠ ਸਕਿਆ । ਪਰ ਜੇ ਚਾਹੁੰਦਾ ਤਾਂ ਕਿਤੇ ਨਾ ਕਿਤੇ