ਪੰਨਾ:ਬੰਤੋ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪)


[ਅਰਜਨ ਚੰਨਣ ਦੇ ਲਾਗੇ ਲੁਕ ਕੇ ਸੁਣਦਾ ਏ]
ਅਰਜਨ-(ਆਪਣੇ ਆਪ ਨਾਲ) ਕੀ ਆਖੀਏ ਏਹਨੂੰ, ਪਰ ਬੰਦੇ
ਦਾ ਦਿਲ ਆ ਨਾ, ਜਿੱਧਰ ਲੱਗ ਜਾਏ, ਨਹੀਂ ਤੇ ਭਲਾ
ਸੋਚੇ ਪਈ ਜਿਹੜੀ ਅੱਗੇ ਜੀਉਂਦੇ ਨੂੰ ਛਡ ਆਈ ਆ,
ਓਨ ਮੈਨੂੰ ਕਿੰਨਾਂ ਕੁ ਚਿਰ ਉਡੀਕਣਾ ਹੋਇਆ।
ਚੰਨਣਾਂ ਉਏ ਚੰਨਣਾਂ! (ਵਾਜਾਂ ਮਾਰਦਾ ਏ) ਏਦਾਂ ਈ
ਅੱਗੇ ਸਾਡੇ ਪਿੰਡ ਦਾ ਝੀਰ ਕਰਦਾ ਹੁੰਦਾ ਸੀ। ਕਦੀ
ਕਿਤੇ ਖਲੋ ਜਾਣਾ, ਤੇ ਕਦੀ ਕਿਤੇ ਬਹਿ ਜਾਣਾ, ਤੇ ਹੁਣ
ਉਹਨੂੰ ਐਸੀ ਸਾਰੀ ਉਮਰ ਦੀ ਬੱਜ ਲੱਗੀ ਜੇ ਕਿ
ਉਹਨੂੰ ਹੁਣ ਨਾਲਾ ਬੰਨ੍ਹਣ ਦੀ ਵੀ ਸੋਝੀ ਨਹੀਂ ਜੇ
ਰਹਿੰਦੀ। ਖਣੀ ਤੇ ਉਹਦੇ ਸਹੁਰਿਆਂ ਨੇ ਈ ਕਾਲਾ
ਇਲਮ ਪੜ੍ਹ ਕੇ ਮੁੱਠ ਚਲਾ ਦਿੱਤੀ ਆਂ।
[ਚੰਨਣ ਆਵਾਜ਼ ਨਹੀਂ ਸੁਣਦਾ ਤੇ ਸੇਂਜੀ ਦੀ
ਪੈਲੀ ਛੱਡ ਕੇ ਪਹੇ ਪਹੇ ਤੁਰ ਪੈਂਦਾ ਏ,]
ਚੰਨਣ--(ਗਾਉਂਦਾ ਏ)
ਦਾ ਕਦੀ ਪਾ ਵਤਨਾਂ ਵਲ ਫੇਰਾ
ਕੂੰਜੇ ਬਾਰ ਦੀਏ...
(ਫਿਰ ਖਲੋ ਕੇ ਫਲਾਹ ਦੀਆਂ ਟਾਹਣੀਆਂ ਨਾਲ ਅੱਡੀਆਂ ਚੁੱਕ ਕੇ
ਸਿਰ ਲਾਉਂਦਾ ਏ, ਕਦੀ ਪਿੱਛੇ ਨੂੰ ਹੱਥ ਮਾਰ ਕੇ ਆਪਣੇ ਲੱਕ ਨੂੰ
ਜੱਫੀ ਪਾ ਕੇ ਹੱਸਦਾ ਏ, ਤੇ ਫਿਰ ਆਪਣੀ ਪਿੱਠ ਤੇ ਮੁੱਕੀ ਮਾਰ ਕੇ
ਬੋਲਦਾ ਏ) ਵੇ ਮਰ ਜਾਣਿਆਂ! ਤੈਥੋਂ ਬੰਤੀ ਨਹੀਂ
ਸੰਭਲੀ ਰਹਿੰਦੀ, ਵੇਖ ਖਾਂ, ਮੇਰਾ ਲੀੜਾ ਅੜਾ ਦਿੱਤਾ
ਈ, ਤੈਨੂੰ ਕੀਹਦਾ ਡਰ ਆ ਮੇਰੇ ਹੁੰਦਿਆਂ ਸੁੰਦਿਆਂ,