ਪੰਨਾ:ਬੰਤੋ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੫)

[ਖੂਹ ਦੀਆਂ ਟਿੰਡਾਂ ਚੋਂ ਪਾਣੀ ਪੀਣ ਲਗ ਪੈਂਦਾ ਏ, ਇਸ ਵੇਲੇ
ਅਰਜਨ ਵੀ ਦੱਬੇ ਪੈਰੀਂ ਓਸ ਦੇ ਪਿੱਛੇ ਆ ਖਲੋਂਦਾ ਏ]
ਚੰਨਣ--( ਘੁੱਟ ਭਰ ਕੇ, ਤੇ ਬਾਂਹ ਤੇ ਹੱਥ ਫੇਰਦਾ ਹੋਇਆ)ਸ਼ਉਂਕ ਤੇ
ਬੜਾ ਚੜ੍ਹਿਆ ਹੋਇਆ ਸੀ, ਪਰ ਛੰਨਾਂ ਨਹੀਂ ਸੀ ਘਰੋਂ
ਫੜੀ ਆਈਦਾ ਮੇਰੇ ਲਈ। ਵੇਖ ਖਾਂ, ਮੇਰੀਆਂ ਅਰਕਾਂ
ਵੀ ਭਿੱਜ ਗਈਆਂ ਨੇ
(ਹੌਲੀ ਜੇਹੀ) ਤੂੰ ਆਪ ਨਾ ਪੀ
ਬੰਤੀਏ, ਮੈਂ ਪਿਆਉਂਦਾ ਆਂ
(ਫਿਰ ਟਿੰਡ ਚੋਂ ਪਾਣੀ ਦਾ
ਬੁੱਕ ਭਰ ਕੇ ਪਿੱਛੇ ਨੂੰ ਖੜਦਾ ਹੋਇਆ)ਬੰਤੀਏ ਮਾਫ ਕਰ
ਜੇ ਪਤਾ ਹੁੰਦਾ ਤੇ ਮੈਂ ਤੇਰੇ ਲਈ ਸੋਨੇ ਚਾਂਦੀ ਦੇ
ਗਲਾਸ ਲਿਆਉਂਦਾ, ਘੜਵਾ ਕੇ।

[ਪਿੱਛੇ ਹੱਥ ਖੜਦਾ ਹੋਇਆ, ਅਰਜਨ ਨੂੰ
ਖੜੋਤਿਆਂ ਵੇਖ ਲੈਂਦਾ ਏ]
ਅਰਜਨ-(ਬਾਂਹ ਫੜਕੇ) ਉਏ ਚੰਨਿਆਂ! ਤੂੰ ਏਦਾਂ ਨਹੀਂ ਬਚਣ
ਲੱਗਾ, ਤੇਰੀ ਉਮਰ ਅਜੇ ਏਹਨਾਂ ਕੰਮਾਂ 'ਚ ਪੈਣ ਦੀ ਤੇ
ਨਹੀਂ ਸੀ। ਵੇਖ ਤੈਨੂੰ ਦੱਸਾਂ, ਤੇਰੇ ਨਾਲ ਕਿਸੇ ਬੱਝੇ
ਨਹੀਂ ਰਹਿਣਾ, ਕਿਸੇ ਖੂਹ ਖਾਤੇ ਵਿੱਚ ਪੈ ਕੇ ਮਰ
ਜਾਏਂਗਾ, ਤੇਰਾ ਕੀ ਕੀਤਾ ਜਾਏ?

ਚੰਨਣ--(ਹੱਸ ਕੇ)ਉਏ ਅਰਜਣਾਂ, ਤੂੰ ਮੈਨੂੰ ਕਮਲਾ ਨਾ ਸਮਝੀਂ,
ਮੈਂ ਤੇ ਤੂੜੀ ਲੈਣ ਲਈ ਤੁਰਿਆ ਜਾਂਦਾ ਆਂ।
ਅਰਜਨ-(ਮੁਸਕਰਾ ਕੇ) ਹੱਛਾ, ਜੇ ਤੂੜੀ ਲੈਣ ਲਈ ਤੁਰਿਆ ਜਾਂਦਾ
ਆਂ ਤੇ ਤੁਰ ਪਉ ਮੇਰੇ ਹੁੰਦਿਆਂ ਈ ਮੂਸਲ ਨੂੰ, ਬੱਸ
ਤੁਰ ਪਉ ਫੇਰ। ਠੀਕ ਈ ਬੰਦਾ ਬੁਲਬਲਾ ਹੁੰਦਾ ਪਾਣੀ