ਪੰਨਾ:ਬੰਤੋ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਜੀਉ-----(ਹਉਕੇ ਲੈਂਦੀ ਹੋਈ) ਮੈਂ ਤਾਈ ਦੇ ਘਰ ਨੂੰ ਜਾਂਦੀ ਸਾਂ
ਤੇ ਆਪਣੀ ਬੁੱਧਾਂ ਭੱਜ ਕੇ ਉਤੇ ਆ ਚੜ੍ਹੀ, (ਪੈਰ ਨੂੰ
ਵੇਖ ਕੇ ਰੋਂਦੀ ਹੋਈ) ਓਥੇ ਵੀ ਲਹੂ ਦਾ ਛੱਪੜ ਲੱਗ
ਗਿਆ ਸੀ।
ਮਈਆ ਸਿੰਘ---(ਗੁੱਸੇ ਨਾਲ) ਪਰ੍ਹਾਂ ਵੇਖੀਂ ਉਏ ਗੇਂਦੂ, ਏਸ ਕੁੜੀ
ਨੂੰ ਕਿਤੇ ਮੌਤ ਨਹੀਂ ਜੇ ਆਉਂਦੀ। ਮੁੰਡਿਆਂ
ਕੁੜੀਆਂ ਨੇ ਐਡਾ ਸੁੱਕਣੇ ਪਾਇਆ ਜੇ ਜਿਹੜਾ ਰਹੇ
ਰੱਬ ਦਾ ਨਾਂ। (ਕੁੜੀ ਵਲ ਮੂੰਹ ਕਰ ਕੇ) ਜੇ ਮੁੰਡੇ ਦੀ
ਮੱਤ ਮਾਰੀ ਗਈ ਏ ਤੇ ਕੁੜੀਏ ਤੂੰ ਈ ਆਪਣਾ
ਆਪ ਸੰਭਾਲ। (ਗੇਂਦੂ ਵਲ ਮੂੰਹ ਕਰ ਕੇ) ਤੂੜੀ ਲੈਣ
ਚੱਲਿਆ ਤੇ ਮੈਂ ਚੰਨਣ ਨੂੰ ਆਖਿਆ ਵੀ, ਪਈ
ਵੱਛੀ ਨੂੰ ਬੰਨ੍ਹ ਕੇ ਜਾਈਂਂ, ਪਰ ਪਤਾ ਨਹੀਂ ਮਹੀਨੇ
ਕੁ ਤੋਂ ਮੁੰਡੇ ਦੇ ਡਮਾਕ 'ਚ ਕੀ ਕੀੜਾ ਭਉਣ ਲੱਗ
ਪਿਆ। ਉਹਨੂੰ ਤੇ ਆਪਣੇ ਆਪ ਦੀ ਵੀ ਸੋਝੀ
ਨਹੀਂ ਰਹੀ। ਗੇਂਦਿਆ! ਸਗੋਂ ਜੇ ਸਲਾਹ ਦੇਵੇਂ
ਤੇ ਪਰ੍ਹਾਂ ਮੁੰਡੇ ਨੂੰ ਖਡਾ ਈ ਨਾ ਲਈਏ, ਅਜੇ ਪੁੱਤਾਂ
ਦੀ ਬੜੀ ਲੋੜ ਆ। ਲੈ ਫੜ ਟੋਕਾ।
[ਗੇਂਦੂ ਟੋਕਾ ਲੈ ਕੇ ਜਾਂਦਾ ਏ। ਚੰਨਣ
ਤੂੜੀ ਦੀ ਪੰਡ ਚੁੱਕੀ ਵਾੜੇ ਵੜਨ
ਲਗਦਾ ਏ ਤੇ ਪੰਡ ਠੇਡਾ ਲੱਗ ਕੇ
ਡਿੱਗ ਪੈਂਦੀ ਏ]
ਚੰਨਣ----ਚਾਚਾ, ਉਏ ਚਾਚਾ, ਉਰਾਂ ਭੱਜੀ (ਵਾਜਾਂ ਮਾਰਦਾ ਏ)