ਪੰਨਾ:ਬੰਤੋ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਡਿੱਗ ਪਈ ਆ। ਜਰਾ ਹੋਈ ਉਰਾਂ (ਆਪਣੇ ਆਪ
ਵਿਚ) ਮੈਂ ਕਈ ਵੇਰ ਆਖਿਆ ਪਈ ਏਸ
ਕਿੱਲੇ ਨੂੰ ਪੁੱਟ ਸੁੱਟੀਏ, ਆਇਆਂ ਗਿਆਂ ਦੇ ਏਵੇਂ
ਦੰਦ ਭੰਨਦਾ, ਪਰ ਚਾਚੇ ਨੂੰ ਪਤਾ ਨਹੀਂ ਕੀ ਨਿੱਘ
ਦਿੰਦਾ ਇਹ।
ਮਈਆ ਸਿੰਘ--(ਤੂੜੀ ਕੱਠੀ ਕਰਵਾਉਂਦਾ ਹੋਇਆ) ਅੱਗੇ ਬਿਆਈਆਂ
ਦਾ ਵੇਲਾ ਜੇ, ਬੰਦੇ ਦਾ ਕਿਤੇ ਬੀ ਮਾਰਿਆ ਨਹੀਂ ਜੇ
ਲੱਭਦਾ, ਜੇ ਕਿਤੇ ਤੇਰਾ ਹੁਣੇ ਧੌਣ ਦਾ ਮਣਕਾ ਟੁੱਟ
ਜਾਂਦਾ ਤੇ? ਥੋੜੀ ਬੰਨ੍ਹਦੋਂ ਖਾਂ ਨੂੰ ਵੀ ਤੇ ਮੇਲੇ ਜਾਣ
ਵਾਲਿਆਂ ਵਾਂਗੂ ਕੀਤੀ ਆ ਕਿ।
ਚਨੰਨ--- ਨਹੀਂ ਓ ਚਾਚਾ, ਮੇਰਾ ਮਤਬਲ ਹੋਰ ਸੀ। ਅਸਾਂ
ਸਾਰਿਆਂ ਮੁੰਡਿਆਂ ਨੇ ਸਲਾਹ ਕੀਤੀ ਆ ਕਿ ਚੌਥੇ
ਨੂੰ ਆ ਮੱਸਿਆ ਤੇ ਜਾਣਾ ਵੀ ਹੋਇਆ ਜਰੁਰ
ਕਰ ਕੇ। ਭਾਵੇਂ ਕੁਛ ਦਾ ਕਛ ਨਾ ਹੋ ਜਾਏ।
ਮੱਸਿਆ ਵੀ ਚੇਤ ਦੀ ਤੇ ਨਾਲੇ ਹੈ ਵੀ ਸਵਾਰੀ।
ਵਾਹੀ ਦੇ ਕੰਮ ਮੜ੍ਹੀਆਂ ਵਿਚ ਵੀ ਖਣੀਂ ਸਾਡੇ
ਨਾਲ ਈ ਜਾਣਗੇ। ਕਿਸੇ ਨੇ ਕੁਝ ਸਿਰ ਤੇ ਤੇ
ਨਹੀਂ ਧਰ ਖੜਨਾ। ਬਾਰਾਂ ਮੱਸਿਆ ਨੰਗੇ ਪੈਰੀਂ
ਨਹਾਉਣੀਆਂ ਸੁੱਖੀਆਂ ਸੀ, ਉਹ ਵੀ ਲੜ ਭਿੜ ਕੇ
ਦੋ ਢਾਈ ਹੀ ਨ੍ਹਾਤਾਂ। ਮੈਂ ਆਖਿਆ ਇਕ ਅੱਧੀ ਤੇ
ਹੋਰ ਨਹਾ ਆਈਏ, ਜੀਉਂਦਿਆਂ ਦੇ ਮੇਲੇ ਨੇ,
ਐਵੇਂ ਸੁੱਖਣਾਂ ਦਾ ਭਾਰ ਸਿਰ ਤੇ ਚੁੱਕੀ ਫਿਰਦੇ ਆਂ।
ਮਈਆ ਸਿੰਘ--(ਹੱਥ ਜੋੜ ਕੇ) ਨਾ ਉਏ ਚੰਨਣਾ! ਆਹ ਤੇਰੇ ਅੱਗੇ