ਪੰਨਾ:ਬੰਤੋ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਮੇਰੇ ਹੱਥ ਬੱਧੇ ਈ। ਓ ਤੇ ਤੂੰ ਅੱਗੇ ਈ ਅਮੋੜ
ਏ, ਪਰ ਤਾਂ ਵੀ ਮੈਂ ਆਂਹਦਾ ਈ ਉਹ ਨੇ ਤੁਹਾਥੋਂ
ਤਕੜੇ ਤੇ ਨਾਲੇ ਹੰਢੇ ਹੋਏ। ਉਏ ਦਬੁਰਜੀ ਦਿਆਂ
ਜੱਟਾਂ ਨੇ ਤੇ ਕਈ ਖਾ ਪੀ ਛੱਡੀਆਂ ਏਹੋ ਜੇਹੀਆਂ।
ਨਾਲੇ ਸਾਥੋਂ ਮਾਹੀ ਕਿਹੜਾ ਭੁੱਲਾ ਹੋਇਆ। ਉਨ੍ਹਾਂ
ਦੇ ਤੇ ਬਾਪ ਦਾਦਿਆਂ ਤੋਂ ਈ ਇਹੋ ਕਿੱਤਾ ਤੁਰਿਆ
ਆਇਆ, ਪਈ ਬੁੱਢੀ ਨੂੰ ਹੱਥਾਂ ਤੇ ਚਾੜ੍ਹਨਾ, ਦਸ
ਪੈਸੇ ਵੱਟੇ ਤੇ ਆਪਣਾ ਗਾਹਾਂ ਪਛਾਹਾਂ ਖਸਕਾ
ਦੇਣਾ। ਨਾਲੇ ਰੰਨਾਂ ਦਾ ਕੀ ਵਸਾਹ ਜਿਨ੍ਹਾਂ ਰਾਜੇ
ਭੋਜ ਤੇ ਦਹਿਸਰ ਜਹਾਂ ਦੇ ਛੱਕੇ ਛੁਡਾ ਦਿੱਤੇ।
ਤੁਸੀਂ ਕਿਹਦੇ ਪਾਣੀ ਹਾਰ ਓ। ਬੰਦੇ ਬਣ ਕੇ ਕੰਮ
ਕਰੋ।
ਚੰਨਣ----ਤੂੰ ਤੇ ਜਦੋਂ ਦੀਆਂ ਆਹ ਮੱਸਿਆ ਜੇਹੀਆਂ ਸੁੱਖ ਤੇ
ਬੈਠਾਂ, ਵੱਢੂੰ ਟੁੱਕੂੰ ਈ ਕਰਦਾ ਰਿਹੋਂ। ਏਸ ਸੜੀ
ਜਬਾਨ ਨਾਲ ਇਕ ਵੇਰ ਨਾ ਆਖਿਆ ਪਈ ਜਾਹ
ਮੁੰਡਿਆ ਇਕ ਅੱਧੀ ਮੱਸਿਆ ਤੇ ਨਹਾ ਆ, ਸੱਚੇ
ਦਿਲ ਨਾਲ। ਲੋਕ ਤੇ ਵਲਿੱਖਾਂ ਤੋਂ ਆਉਂਦੇ ਨੇ।
ਸਗੋਂ ਪਾਪ ਈ ਲਹਿੰਦੇ ਨੇ ਕਿ।
ਮਈਆ ਸਿੰਘ---(ਪੱਠੇ ਰਲਾਉਂਦਾ ਹੋਇਆ) ਉਏ ਅਜੇ ਤੇਰੇ ਪਾਪ ਈ
ਨਹੀਂ ਲੱਥੇ? ਪੈਸਾ ਸੀ ਤੇ ਵੱਖ ਨਹੀਂ ਤੂੰ
ਕੋਈ ਛੱਡਿਆ, ਦਾਣੇ ਸੀ ਤੇ ਸਾਰੇ ਹੱਟੀ ਪਾ ਦਿੱਤੇ ਈ।
ਨਾ ਜਾਣ ਨਾ ਪਛਾਣ, ਅਖੇ ਔਹ ਬੰਤੋ ਦੇ ਪਿੰਡ
ਲਾਗੋਂ ਆਇਆ ਤੇ ਏਹਨੂੰ ਮਿਸ਼ਰੀ ਦਾ ਸ਼ਰਬਤ