ਪੰਨਾ:ਬੰਤੋ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)


ਚਾਹੀਦਾ। ਉਏ ਕਬੀਆ! ਨਾਲੇ ਸਾਨੂੰ ਜੱਟਾਂ ਨੂੰ
ਕੀ,ਇਹ ਤੇ ਨੇ ਵੇਹਲਿਆਂ ਦੀਆਂ ਹੜੱਚ-ਵਾਈਆਂ
ਸਾਡਿਆਂ ਘਰਾਂ ਚੋਂ ਤੇ ਰੋਜ ਸਉ ਕੁੱਤਾ ਬਿੱਲਾ ਤੇ
ਆਇਆ ਗਿਆ ਖਾਂਦਾ ਏ, ਸਾਡੇ ਲਾਗੇ ਪਾਪ
ਕਿੱਦਾਂ ਆ ਜਾਊ?
ਚੰਨਣ-- -ਹੇਖਾਂ ਕੀ ਕਰਦਾ?
ਮਈਆ ਸਿੰਘ---ਤੂੰ ਆਖੇ ਲੱਗ ਤੇ ਉਹਨਾਂ ਮੁਸ਼ਟੰਡਿਆਂ ਦੇ ਪਿੱਛੇ
ਨਾ ਲੱਗ। ਉਹ ਤੇ ਅਜ ਕਲ ਹੋਏ ਹੋਏ ਆਂ ਆਪ
ਹੁਦਰੇ, ਉਹਨਾਂ ਨੇ ਕਿਤੇ ਸੁਣ ਲਏ ਆ ਗਾਂਧੀ
ਦੇ ਲਸ਼ਕਰ, ਤੇ ਘਰ ਦਾ ਨਹੀਂ ਰਿਹਾ ਫਿਕਰ
ਫਾਕਾ। ਪਿੱਛਾ ਵੀ ਭਾਰਾ ਏ, ਭਾਂ ਭਾਂਡਾ ਸਭ
ਉਨ੍ਹਾਂ ਦੇ, ਜੇ ਦਸ ਦਿਨ ਬੱਝ ਵੀ ਜਾਣਗੇ ਤੇ
ਮਰਦੇ ਨਹੀਂ, ਲੈ ਦੇ ਕੇ ਛੁੱਟ ਆਉਣਗੇ, ਪਰ ਤੇਰੀ।
ਐਤਕੀ ਦੀ ਵਾਰੀ ਤੇ ਕਿਨੇ ਸ਼ਾਹਦੀ ਨਹੀਂ ਭਰਨੀ
ਮੁਰਖਾ।
ਚੰਨਣ----ਏਦਾਂ ਤੇ ਏਦਾਂ ਈ ਸਹੀ; ਤਾਂ ਵੀ ਉਹ ਜਾਨਣਗੇ
ਕੀ ਫਿਰ ਸਾਨੂੰ? ਨਾਲੇ ਉਹ ਵੀ ਨਾ ਉਹਦੀਆਂ
ਪੱਕੀਆਂ ਖਾਣਗੇ, ਰਾਤ ਬਰਾਤੇ ਤੇ ਫਿਰਨਾਂ ਛੱਡ
ਦਿਤਾ, ਹੁਣ ਮੱਸਿਆ ਵੀ ਛਡਾਉਂਦੇ ਜੇ ਸਾਥੋਂ।
(ਡੰਗਰਾਂ ਨੂੰ ਪੱਠੇ ਪਾਉਣ ਲੱਗ ਜਾਂਦਾ ਏ)
ਮਈਆ ਸਿੰਘ---(ਗੁੱਸੇ ਨਾਲ ਬਾਹਰ ਨੂੰ ਜਾਂਦਾ ਹੋਇਆ) ਚੰਗਾ ਮੁਕਾਉਂਦੇ
ਆਂ ਰੋਜ ਦੀ ਘੈਂਸ ਘੈਂਸ, ਆ ਲੈਣ ਦੇ ਅੱਜ
ਤੇਰੀ............।