ਪੰਨਾ:ਬੰਤੋ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)


ਜੈਲਾ-----ਤੂੰ ਨਿਆਣਾ ਤੇ ਪਾ, ਮੈਂ ਖੁਲਣੀ ਲੈ ਕੇ ਖਲੋਂਦਾਂ
ਅੱਗੇ ਮਾਂ। ਜਦੋਂ ਇਹ ਹਿੱਲੂਗੀ ਵੇਖੀ ਖਾਂ ਮੈਂ
ਕਿੱਦਾਂ ਇਹਦੀਆਂ ਬਾਚੀਆਂ ਸੇਕਦਾਂ।
ਰਾਜੋ----- (ਚੋਣ ਲਗਦੀ ਏ) ਲੈ ਖਾਂ ਇਹ ਤੇ ਮਰ ਜਾਣੀ ਹੇਠਾਂ
ਬਹਿਣ ਈ ਨਹੀਂ ਦੇਂਦੀ, ਆਖਰ ਆਉਣੀ। ਵੇਖਾਂ
ਕਿੱਦਾਂ ਛੜਾਂ ਮਾਰਦੀ ਆ, ਅਸੀਂ ਕਿਤੇ ਏਹ ਨੂੰ
ਵੱਢਣ ਤੇ ਨਹੀਂ ਲੱਗੇ। ਲੈ ਖਾਂ ਏਨ ਤੇ ਸਾਰਾ ਦੁਧ
ਚੜ੍ਹਾ ਈ ਲਿਆ। ਜੈਲੂ, ਵੇ ਜੈਲਦਾਰਾ! ਕਿਤੇ
ਏਹ ਲਿਹਾ ਤੇ ਨਹੀਂ ਆਈ?
ਜੈਲਾ-----(ਗਾਂ ਦੇ ਮਾਰ ਕੇ) ਤੇਰੇ ਰੱਖਣ ਵਾਲੇ ਦੀ ਮੈਂ.....
ਰਾਜੋ--- [ਧੱਫਾ ਮਾਰ ਕੇ) ਵੇ ਹਰਾਮੀਆ! ਕਿਉਂ ਮਾਰਦਾ,
ਆਪਣੀ ਮਾਂ ਨੂੰ, ਤੁਸੀਂ ਕਿਤੇ ਸਾਡੇ ਲੇਖਾਂ ਨੂੰ ਰੱਖੇ
ਹੋਏ ਸੀ। ਵੇ ਏਦਾਂ ਵੀ ਕਿਤੇ ਤੋਕੜਾਂ ਦੁਧ
ਦੇਂਦੀਆਂ ਨੇ? (ਹੋਰ ਮਾਰਦਾ ਏ) ਵੇ, ਆਹ ਲੈ
ਜਿਹੜਾ ਲੱਪ ਚੋਇਆ ਸੀ, ਉਹ ਵੀ ਖੋਲ੍ਹ ਦਿੱਤਾ
ਈ, ਵੇ, ਨਾ ਮਾਰ ਆਪਣੀ ਕੁਲਗਦੀ ਨੂੰ।
[ਮਈਆ ਸਿੰਘ ਆਉਂਦਾ ਏ]
ਮਈਆ ਸਿੰਘ---ਕਿਉਂ ਏ ਜੈਲੇ ਦੀ ਮਾਂ, ਸੁਣਿਆ ਨੀਂਗਰ ਕੀ
ਆਂਹਦਾ? ਮੱਛੀ ਪੱਥਰ ਚੱਟ ਕੇ ਈ ਮੁੜਦੀ ਆ,
ਤੇ ਏਨ ਓਹਨਾਂ ਤੋਂ ਫਾਟਾਂ ਭਨਾ ਕੇ ਈ ਰਹਿਣਾ ਈ।
ਮੇਲੇ ਮਸਾਹਦੇ ਵਿਚ ਨਾ ਕਿਸੇ ਦੀ ਦਾਦ ਨਾ