ਪੰਨਾ:ਬੰਤੋ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)


ਫਰਿਆਦ, ਤੇ ਤੂੰ ਵੀ ਨਹੀਂ ਏਹਨੂੰ ਆਖਦੀ
ਵੇਖਦੀ?
ਰਾਜੋ----ਮੱਸਿਆ ਕਾਹਦੀਆਂ ਆਕੇ ਪੈਂਦੀਆਂ ਨੇ ਪੁਥਾੜੇ ਦੀ
ਜੜ੍ਹ ਆ। ਜਦੋਂ ਦੀਆਂ ਸਗੋਂ ਮੁੰਡਾ ਭਾਈ ਦੇ ਆਖੇ
ਲੱਗ ਕੇ ਮੱਸਿਆ ਜੇਹੀਆਂ ਸੁੱਖ ਬੈਠਾ ਜੇ ਸਗੋਂ
ਦਿਨੋ ਦਿਨ ਵਿਗੜਦਾ ਈ ਜਾਂਦਾ। ਭਾਈ ਤੇ
ਹੋਇਆ ਵੇਹਲਾਂ ਓਨ ਕਿਹੜੇ ਮੁੱਦੇ ਪੁੱਟਣੇ ਆਂ?
ਮਈਆ ਸਿੰਘ----ਤੇ ਤੂੰ ਦੱਸ ਨਹੀਂ, ਮੈਂ ਕੀ ਭਉਂਕਦਾ?
ਰਾਜੋ----(ਚੰਨਣ ਵਲ ਮੂੰਹ ਕਰਕੇ) ਵੇ, ਮੈਂ ਤੈਨੂੰ ਕਈ ਵਾਰ
ਨਹੀਂ ਵਰਜਿਆ? (ਮਈਆ ਸਿੰਘ ਵੱਲ ਮੂੰਹ ਕਰ ਕੇ)
ਪੁੱਛ ਖਾਂ ਮੂੰਹ ਤੇ ਆ। ਸਰੀਕ ਕੀ ਆਖਣਗੇ?
ਨਾਲੇ ਐਧਰ ਇਹਦਾ ਵਿਆਹ ਧਰਿਆ ਹੋਇਆ
ਜੇ, ਤੇ ਇਹ ਫਸੀਆਂ ਨੂੰ ਛੱਡ ਕੇ ਉਡਦੀਆਂ ਮਗਰ
ਫਿਰਦਾ ਜੇ। ਕੀ ਕਰਾਂ, ਮੈਂ ਤੇ ਆਪ ਤੁਹਾਡੇ ਹੱਥੋਂ
ਬਾਲਣ ਹੋ ਗਈ ਆਂ। ਕਲਾ ਕਲੋਤਰ ਵੱਸੇ ਤੇ
ਘੜਿਉਂ ਪਾਣੀ ਨੱਸੇ।
ਮਈਆ ਸਿੰਘ----ਬਾਲਣ ਕਾਹਦੀ, ਤੇਰੀ ਮਾਂ-ਪੁੱਤ ਦੀ ਤੇ ਹੋਈ
ਇਕ ਸੁਰ ਤੇ ਮੈਂ ਹੋਇਆ ਝੁਡੂਆਂ ਦਾ ਝੁੱਡੂ
ਛੱਡਿਆ ਹੋਇਆ।
[ਕਾਕੋ ਰਾਜੋ ਦੀ ਗਵਾਂਢਣ ਆਉਂਦੀ ਏ]
ਕਾਕੋ-----ਕੁੜੇ, ਜੀਉ ਦੀ ਮਾਂ, ਤੂੰ ਚੰਗੀ ਨਿਕਲੀਉਂ, ਧਾਰ
ਕੱਢਣ ਨਾ ਆਈਉਂ, ਤੂੰ ਤੇ ਗਾਂਹ ਕਿਤੇ ਨੰਨਣ
ਈ ਜਾ ਵੜੀਉਂ। ਕੁੜੇ ਏਨੇ ਚਿਰਾਂ ਨੂੰ ਤੇ ਵਿਚੋਂ