ਪੰਨਾ:ਬੰਤੋ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)


ਸਉ ਡੰਗਰ ਚੋਂ ਸੁੱਟੀਦਾ।
ਰਾਜੋ----ਅਣੀਏ ਕਿੱਥੋਂ, ਏਥੇ ਤੇ ਹੋਰ ਈ ਘੜਮੱਸ ਪਈ
ਹੋਈ ਆ। ਟੁੱਟ ਪੈਣਾਂ ਮੁੰਡਾ ਵਿਚ ਮੱਸਿਆ ਦੀ
ਬਖਾਂਧ ਪਾ ਕੇ ਬੈਠਾ ਹੋਇਆ। ਭੈਣਾਂ ਅਸੀਂ ਤੇ
ਉਦੋਂ ਈ ਆਖ ਰਹੇ ਸਾਂ ਪਈ ਇਹੋ ਜੇਹੀਆਂ ਨਹੀਂ
ਵੱਸਦੀਆਂ ਹੁੰਦੀਆਂ, ਜਿਨ੍ਹਾਂ ਨੇ ਥਾਂ ਥਾਂ ਦੇ ਪਾਣੀ
ਪੀਤੇ ਹੋਏ ਹੁੰਦੇ ਨੇ, ਕੀ ਕਰਾਂ?
ਕਾਕੋ----ਨੀ ਰੱਜੀਏ, ਕੀ ਸੁਣਾਉਂਦੀ ਏਂ, ਅਰਜਣ ਵੀ
ਵਿਟਰਿਆ ਫਿਰਦਾ। ਦੱਸ ਖਾਂ ਕਿੱਥੋਂ ਦੇਈਏ
ਪੈਸੇ ਮੁੰਡਿਆਂ ਨੂੰ? ਕਣਕ ਤੇ ਮਣ ਨੌਂ ਵੱਟੀਆਂ
ਤਲਾਉਂਦੇ ਨੇ ਅਗਲੇ ਪਰਾਣੇ ਵੱਟੇ ਤੇ ਗੁੜ
ਸ਼ੱਕਰਾਂ ਨੂੰ ਕੁੱਤੇ ਨਹੀਂ ਜੂ ਕਬੂਲਦੇ। ਨਾਲੇ ਮੈਂ
ਵੀ ਤੇ ਭੈਣਾਂ ਉਹਦੇ ਉਦੋਂ ਈ ਤੌਰ ਪਛਾਣ ਗਈ
ਸਾਂ। ਸਾਡੀਆਂ ਉਮਰਾਂ ਕਿੱਥੇ ਲੰਘੀਆਂ ਨੇ? ਭਾ,
ਜੇਹੜੀ ਚੁੱਕਣਾਂ ਹੁੰਦੀ ਆ ਉਹ ਵੀ ਤੇ ਪੱਥਰ ਪਾੜ
ਦਿੰਦੀ ਆ। ਚੱਲ ਹੁਣ ਤੰਦੂਰ ਤਪਿਆ ਹੋਇਆ ਈ।
[ਚਲੀਆਂ ਜਾਂਦੀਆਂ ਨੇ]
(ਬਾਹਰੋਂ ਆਵਾਜ਼ਾਂ) ਚੰਨਣਾ, ਉਏ ਚੰਨਣਾ, ਅਸੀਂ
ਤੈਨੂੰ ਕਉਣ ਵੇਲੇ ਦੇ ਉਡੀਕਦੇ ਆਂ।

[ਚੰਨਣ ਚਲਿਆ ਜਾਂਦਾ ਏ]