ਪੰਨਾ:ਬੰਤੋ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਰੰਨ ਕੱਢ ਕੇ ਤਿੱਤਰ ਹੋਵੇ। ਅੱਗੇ ਤੁਹਾਡੀਆਂ ਗੱਲਾਂ
ਨੇ ਹੀ ਤੇ ਸਾਡੇ ਕੱਖ ਚੁਣਾ ਦਿੱਤੇ ਨੇ।
ਨਾਜਰ---(ਕੋਲ ਜਾ ਕੇ) ਹਾ, ਦੋ ਹੱਥ ਰੱਸਾ ਤੈਥੋਂ ਮੇਲਿਆ ਨਹੀਂ
ਜਾਂਦਾ? ਜੇ ਰੱਬ ਕਰਾਏ ਕੋਈ ਚਾਰ ਦਿਨ ਅੰਦਰ
ਬਾਹਰ ਚਲਿਆ ਜਾਏ ਤੇ ਫੇਰ ਪਿੱਛੋਂ ਕੀ ਬਣਨਾ
ਹੋਇਆ, ਏਸ ਹਸਾਬ? (ਹੌਲੀ ਜੇਹੀ) ਨਾਲੇ ਚਾਚਾ
ਅਸੀਂ ਇਹ ਸਲਾਹ ਕਰਦੇ ਆਂ ਪਈ ਜੇ ਕਿਤੇ ਕੋਈ
ਤਕੜੇ ਘਰ ਦਾ ਗਾਹਕ ਮਿਲ ਜਾਏ, ਤੇ ਕੁਝ ਹਿੱਸੇ
ਆਉਂਦਾ ਸਾਨੂੰ ਵੀ ਮਿਲ ਜਾਂਦਾ, ਅੱਜ ਕੱਲ ਪੈਸਾ
ਵੀ ਤੇ ਬੰਦਾ ਮਾਰਿਆਂ ਨਹੀਂ ਨਾ ਲੱਭਦਾ। ਪਰ ਜੇ
ਸਾਡੀ ਜਿੰਦਗਾਨੀ ਰਹੀ ਤੇ ਅਸੀਂ ਵੀ ਮਾਹੀ ਦੇ ਨਹੀਂ
ਵੱਸਣ ਦੇਣੀ, ਓਨ ਸਾਡੇ ਨਾਲ ਐਹੋ ਜੇਹਾ ਧੋਖਾ
ਕਰਨਾ ਸੀ।
ਗੰਡਾ ਸਿੰਘ----(ਗੁੱਸੇ ਨਾਲ) ਪੁੱਤ ਹੋਣ ਤੇ ਤੇਰੇ ਵਰਗੇ, ਤੇਰੇ ਖੁਣੋਂ
ਸਾਡਾ ਕੀ ਥੁੜਿਆ ਸੀ? ਤੂੰ ਤੇ ਸਾਡੀ ਹੁਣੇ ਈ
ਸੁਣਨੋਂ ਗਿਣਨੋਂ ਗਿਓਂ, ਅਜੇ ਤੇਰੇ ਵਰਗੇ ਦਾ
ਵਿਆਹ ਝੁਲਾ ਹੋਇਆ ਹੋਵੇ ਤੇ ਤੂੰ ਤੇ ਸਾਨੂੰ ਨਿਰੇ
ਕੁੱਤੇ ਬਿੱਲੇ ਈ ਸਮਝੇ। ਵੇਖਾਂਗੇ ਜਿਨਾਂ ਦੇ ਮਗਰ
ਮਗਰ ਫਿਰਦਾ, ਜਦੋਂ ਤੈਨੂੰ ਤਖਤ ਤੇ ਬਹਾ ਦੇਣਗੇ,
ਤੇਰਾ ਤੇ ਰੋਜ ਇਹੋ ਈ ਟਿੰਡ 'ਚ ਕਾਨਾ ਰਹਿੰਦਾ।
ਤੂੰ ਵੀ ਚੰਨਣ ਵਾਂਗੂੰ ਸਾਡੇ ਹੱਥਾਂ ਚੋਂ ਨਿਕਲਦਾ ਜਾਂਦਾ।
ਉਹ ਵੇਖਾਂ ਹੁਣ ਆਪਣੇ ਪਿਉ ਦੀ ਧੌਲੀ ਦਾਹੜੀ ਚ
ਘੱਟਾ ਪਵਾਉਂਦਾ ਫਿਰਦਾ ਨਾ। ਉਏ ਉਸ ਮਾਹੀ ਨੇ