ਪੰਨਾ:ਬੰਤੋ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)


ਹੱਛਾ ਨਬੇੜ ਲਉ ਪਈ ਤੁਸੀਂ ਪਹਿਲਾਂ ਆਪਣੀਆਂ।
ਈਸਰ---ਪਈ ਗੱਲ ਹੈਗੀ ਜੇ ਇਹ, ਪਈ ਮੈਂ ਤੇ ਝੱਗੇ ਦਾ
ਕੱਪੜਾ ਲਿਆਉਣਾ ਜੇ ਕੋਈ ਵਧੀਆ ਜੇਹੀ ਦੋ ਤਿੰਨਾਂ
ਘੋੜਿਆਂ ਦੀ ਆਂਡਾ ਬੋਸਕੀ ਦਾ, ਜਿੱਦਾਂ ਦੀ ਮੁਣਸ਼ੀ
ਦੀ ਛੋਟੀ ਨੋਂਹ ਪਰਸੋਂ ਪਾ ਕੇ ਬਾਹਰ ਹੋਣ ਗਈ ਸੀ।
ਵੱਸਣ--- ਉਏ ਮੈਂ ਐਤਕੀਂ ਰੱਜ ਕੇ ਉਜੜਨਾ ਜੇ। ਮੈਂ ਤੇ ਤਰਨ
ਤਾਰਨੋਂ ਇਕ ਤੇ ਲਿਆਉਣੀ ਆਂ ਅਤਰ ਦੀ ਸ਼ੀਸ਼ੀ
ਜਿਹੜਾ ਇਕ ਵਾਰੀਂ ਤੇਲ ਮਲਿਆ ਹੋਇਆ ਹੋਵੇ ਤੇ
ਪਿੰਡ ਦੇ ਪਰਲੇ ਪਾਰ ਜਾ ਪਤਾ ਲਗੇ ਪਈ ਅੱਜ
ਵੱਸਣ ਕੋਲ ਵੀ ਕੋਈ ਚੀਜ਼ ਆ। ਦੂਜਾ ਰੰਗੇਜੀ
ਸਾਬਣ ਦੀ ਗਾਚੀ ਕਸਤੂਰੀ ਵਾਲੀ ਜੇਹਦੇ ਵਿਚੋਂ
ਇਕ ਵਾਰਾਂ ਐਨ ਚੰਨਣ ਵਰਗੀ ਬਾਸ਼ਨਾਂ ਆਵੇ।
ਚੰਨਣ---ਪਈ ਮੈਨੂੰ ਤੇ ਪੈਸੇ ਚਾਚੇ ਨਹੀਂ ਜੇ ਦੇਣੇ, ਉਹ ਤੇ
ਅੱਗੇ ਈ ਮੈਨੂੰ ਫਾਂਟਾ ਚਾਹੜਨ ਲੱਗਾ ਸੀ। ਹੱਛਾ,
ਅੜੀ ਤੇ ਇਕ ਵਾਰਾਂ ਖੋਤੇ ਵਾਲੀ ਕਰੂੰ ਜੇ ਕਿਤੇ ਨੌਂਹ
ਖੁਰ ਅੜ ਗਿਆ ਤੇ।
ਮਹਿੰਗਾ---ਲਉ, ਜਿਹੜੀਆਂ ਚੀਜ਼ਾਂ ਲਈ ਮੈਂ ਜਾਣਾ ਸੀ ਉਹ
ਤੇ ਤੁਸਾਂ ਭਲਾ ਈ ਦਿੱਤੀਆਂ। ਬਲਦਾਂ ਦੇ ਘੁਗਰੂ,
ਗਾਨੀਆਂ ਤੇ ਹਮੇਲਾਂ, ਵੜੀਆਂ ਸਹਣੀਆਂ ਹੁੰਦੀਆਂ
ਨੇ, ਮੈਂ ਤੇ ਵੇਖਿਉ ਖਾਂ ਜਦੋਂ ਵਹਿੜਕੇ ਨੂੰ ਪਾ ਕੇ
ਇਕ ਵਾਰਾਂ ਸਜਾਇਆ ਤੇ ਮੈਂ ਉਹਨੂੰ ਫੜ ਕੇ ਐਨ
ਮੋਰ ਬਣਾ ਦੇਣਾ ਏ | ਪਈ ਥੋਹੜੇ ਜਹੇ ਮਨ ਪਸਿੰਦ
ਦੇ ਕਿੱਸੇ ਵੀ ਲਿਆਉਣੇ ਆਂ।