ਪੰਨਾ:ਬੰਤੋ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)


ਨੱਥੂ-----(ਛੁਪ ਕੇ ਆਉਂਦਾ ਹੋਇਆ) ਪਈ ਤੁਸਾਂ ਤੇ ਆਪਣਾ
ਆਹ ਟਿਕਾਣਾ ਚੰਗਾ ਲੱਭਾ ਜੇ, ਤੁਹਾਡੇ ਭਾਣੇ ਏਥੇ
ਕੌਣ ਆਉਣ ਵਾਲਾ, ਐਸ ਵੇਲੇ। ਉਏ ਮੱਸਿਆ ਤੇ
ਜਿਹੜੀ ਵੇਖਣੀ ਆਂ ਸੋ ਵੇਖਣੀ ਆਂ ਉਹਦਾ ਬਿਲਾ
ਵੀ ਕੀਤਾ ਜੇ? ਘੋਗਲ ਕੰਨੇ ਹੋ ਕੇ ਬੈਠੇ ਹੋਏ ਓ।
ਅਰਜਣ--ਤੇਰੇ ਬਿਨਾਂ ਈ ਲੰਬਰਦਾਰਾ (ਨੱਥੂ ਬੈਠ ਜਾਂਦਾ ਏ) ਲਉ
ਪਈ ਹੁਣ ਛੱਡ ਦਿਉ ਬੋਸਕੀਆਂ ਤੇ ਅਤਰ ਵਿਚੇ ਈ।
ਹੱਛਾ ਚੰਗਾ ਸੁਣਾ ਪਈ ਨੱਥੂ ਉਹ ਫੇਰ ਕੀ ਆਂਹਦੇ
ਸੀ।
ਨੱਥੂ----ਉਹ ਤੇ ਤੈਨੂੰ ਦੱਸਿਆ ਜੂ ਸੀ, ਪਈ ਵਾ ਨਾਲ ਗੱਲਾਂ
ਕਰਦੇ ਆ। ਉਹਨਾਂ ਦੇ ਤੇ ਭਾਣੇ ਖਣੀ ਅਗਲੇ
ਵੰਗਾਂ ਪਾਈ ਬੈਠੇ ਨੇ। ਅਜੇ ਡੋਲਾ ਤੁਰਿਆ ਨਹੀਂ ਸੀ
ਤੇ ਮੈਂ ਕਿੱਕਰਾਂ ਥੱਲੇ ਮੁੰਡਿਆਂ ਨਾਲ ਬਾਰਾਂ ਟਾਹਣੁੰ
ਖੇਡਦਾ ਸਾਂ। ਮਾਹੀ ਵੀ ਕੋਲ ਹੀ ਆ ਬੈਠਾ।
ਗੱਲੋਂ ਗੱਲ ਤੁਰ ਪਈ, ਉਹ ਤੇ ਸਮਾਨ ਨੂੰ
ਟਾਕੀਆਂ ਲਾਵੇ, ਆਖੇ, ਜੇ ਬੰਤੋ ਵਸਾਈਆ ਤੇ ਮੈਂ,
ਤੇ ਸਾਡੇ ਹੱਥ ਚੜ੍ਹੀ ਹੋਈ ਨਾ ਕੋਈ ਹੋਰ ਰੱਖੂਗਾ ਤੇ
ਨਾ ਹੀ ਕੋਈ ਵਸਾਉਣ ਵਾਲਾ ਜੱਮੂੰ। ਨਾਲੇ ਪਈ
ਓਥੋਂ ਦੇ ਮੁੰਡੇ ਵੀ ਚੰਗੇ ਖਾੜਕੂ ਆ, ਉਹ ਤੇ ਦਿਨੇਂ
ਛਹਵੀਆਂ ਤੇ ਗੰਡਾਸੀਆਂ ਮੋਢਿਆਂ ਤੇ ਰੱਖੀ ਫਿਰਦੇ
ਹੁੰਦੇ ਆ, ਜੀ ਜੀ ਤੇ ਉਹਨਾਂ ਦਾ ਘਰ ਸ਼ਰਾਬ
ਕੱਢਦਾ।
ਅਰਜਣ---(ਜੋਸ਼ ਨਾਲ) ਉਏ ਚੰਨਣਾਂ! ਤੈਥੋਂ ਡੁੱਬ ਕੇ ਨਹੀਂ