ਪੰਨਾ:ਬੰਤੋ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਮਰ ਜਾਈਦਾ, ਉਏ ਰਹਿ ਕੇ ਤੇਰੇ ਘਰ ਤੇ ਬਣ ਜਾਏ
ਉਹ ਦੀ ਕਚੀਚੀ ਵੱਟ ਕੇ) ਜੇ ਤੇ ਆਂ ਨਾ ਮਰਦ ਤੇ
ਚੰਨਣਾਂ! ਗੱਲ ਲੈ ਲਏਂਗਾ।
ਈਸਰ---ਜੇ ਹੁਣ ਮੇਰੇ ਹੋਵੇ ਨਾ ਸਾਹਮਣੇ ਮਾਹੀ,ਤੇ ਮੈਂ ਪਾਣੀ
ਨਾ ਪੀਣ ਦੇਵਾਂ (ਡੌਲੇ ਤੇ ਹੱਥ ਮਾਰ ਕੇ) ਹੋ ਜਾਹ ਤਕੜਾ
ਵੱਡਿਆ ਆਸ਼ਕਾ, ਤੇਰੇ ਰਹਿ ਗਏ ਈ ਦਿਨ ਥੋਹੜੇ।
ਛਵ੍ਹੀ ਵੀ ਕਈਆਂ ਚਿਰਾਂ ਦੀ ਰੁੜੀ 'ਚ ਦੱਬੀ ਹੋਈ
ਆ ਉਹ ਨੂੰ ਵੀ ਵਾ ਲਵਾਉਣੀ ਪੈਣੀ ਆਂ ਹੋਣ।
ਚੰਨਣ---ਜੇ ਮੈਨੂੰ ਏਥੇ ਈ ਕਿਤੇ ਟੱਕਰ ਪਏ ਤੇ ਮੈਂ ਧਰਮ
ਨਾਲ ਬੰਤੋ ਦੀ ਬਾਂਹ ਫੜ ਕੇ ਹਵੇਲੀ ਲੈ ਜਾਵਾਂ ਤੇ
ਆਖਾਂ ਤੇਰਾ ਮੇਰਾ ਕਾਹਦਾ ਗੁੱਸਾ। ਸਹੁੰ ਗੁਰੂ ਦੀ
ਜ਼ਰੂਰ ਈ ਤੁਰ ਪਏ। ਜਿੱਦਣ ਕੱਢ ਕੇ ਤੁਰੇ, ਆਖੇ
ਵੇ ਚੰਨਣਾ ਮੇਰੇ ਲਈ ਅੱਜ ਤੂੰ ਈ ਮਾਂ ਤੇ ਤੂੰ ਈ
ਪਿਉ, ਤਰਲੇ ਕਰੇ ਤੇ ਵਾਸਤੇ ਪਾਵੇ। ਭਾਊ ਦੀ ਸਹੁੰ
ਉਦੋਂ ਮੈਨੂੰ ਵੜਾ ਈ ਤਰਸ ਆਇਆ।
ਅਰਜਣ---ਉਏ ਤੇ ਉਹਨੂੰ ਤੂੰ ਕੁਝ ਨਾ ਆਖੇ? ਵੇਖੋ ਉਏ ਮੈਨੂੰ
ਤੇ ਸੁਣ ਸੁਣ ਕੇ ਕੰਮਣੀਆਂ ਆਉਂਦੀਆਂ ਜੇ, ਯਾਰੋ
ਅਸੀਂ ਮਰ ਗਏ ਆਂ, ਸਾਨੂੰ ਕੀ ਲੋਕ ਆਖਣਗੇ,
ਉਏ ਮੁੰਡਿਓ! ਹੁਣ ਜੇ ਨਾ ਵੇਲਾ ਕੱਢੋ ਖਾਂ ਉਹ
ਲਾਠੀਆਂ ਜਿਹਨਾਂ ਨੂੰ ਪਿੱਤਲ ਦੇ ਸੰਮ ਤੇ ਕੋਕੇ ਲਵਾ
ਲਵਾ ਕੇ ਤੇ ਤੇਲ ਨਾਲ ਤਰ ਕਰਕੇ ਰਖਦੇ ਹੁੰਦੇ ਓ।
ਨਾਲੇ ਪਈ ਮਹਿੰਗਿਆ, ਤੇਰੀ ਵੀ ਗਾਮੇਂ ਲਵ੍ਹਾਰ
ਵਾਲੀ ਛਹਵੀ ਦਾ ਪਤਾ ਲੱਗ ਜਾਉ॥