ਪੰਨਾ:ਬੰਤੋ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)


ਚੰਨਣ--ਤੇ ਭਰਾਵਾਂ ਨਾਲ ਈ ਆਂ ਨਾ, ਮੈਨੂੰ ਤੇ ਭਾਊ ਐਹੋ
ਜੇਹਿਆਂ ਕੰਮਾਂ 'ਚ ਲਾਲੀਆਂ ਚੜ੍ਹ ਜਾਂਦੀਆਂ, ਇਹ
ਹਸਾਬ ਆ, ਜੱਟਾਂ ਦੇ ਹੁੰਦੇ ਆ ਢਾਈ ਫੁੱਟ, ਜਾਂ ਆਰ
ਤੇ ਜਾਂ ਪਾਰ, ਮੈਨੂੰ ਤੇ ਓਦਨ ਦੀ ਰੋਟੀ ਖਾਣੀ ਹਰਾਮ
ਹੋਈ ਹੋਈ ਆ, (ਬਾਂਹ ਤੇ ਹੱਥ ਫੇਰ ਕੇ) ਵੇਖਾਂ ਮੇਰਾ ਹਾਲ
ਕੀ ਹੋਇਆ ਹੋਇਆ ਆ।
ਮਹਿੰਗਾ---ਤੂੰ ਦੁੱਜੀ ਗੱਲ ਨਾ ਕਰ, ਮੇਰੇ ਦਿਲ 'ਚ ਤੇ ਆਹ ਛਵ੍ਹੀ
ਵਾਂਗੂੰ ਵੱਜੀ ਆ। ਮੈਨੂੰ ਠੰਢ ਨਹੀਂ ਪੈਂਦੀ ਜਿੰਨਾ ਚਿਰ
ਉਹਨਾਂ ਦੇ ਦੰਦ ਨਾ ਭੰਨ ਲਈਏ। ਭਾਊ ਮੈਂ
ਵੀ ਕਿਤੇ ਅਸਪਾਤ ਦਾ ਸਫਾਜੰਗ ਵਖਾਇਆ ਤੇ ਵੇਖਿਓ
ਖਾ ਕਿੱਦਾਂ ਬਿਜਲੀ ਵਾਂਗੂੰ ਲਿਸ਼ਕਾਂ ਮਾਰਦਾ।
ਚੰਨਣ--ਮੁੱਕ ਤੇ ਗਈ ਆ ਪਰ ਸੱਚ ਵਾਧਾ ਕਿਨ ਕਰਨਾ ਜੇ?
ਅਰਜਣ---ਤੂੰ ਮੇਰੇ ਸਾਹਮਣੇ ਤੇ ਹੋ ਲੈਣ ਦੇ, ਪਹਿਲਾਂ ਮੈਂ ਲਾਉਣੀ
ਆਂ ਲੱਤ ਤੇ ਫੇਰ ਨਾਲ ਈ ਕਲਾ ਜੰਗ ਲਾ ਕੇ ਸਿਰ
ਪਰਨੇ ਕਰ ਦੇਣਾ।
ਹਰੀਆ---ਤੇ ਮੇਰੇ ਵਰਗਾ ਨਾਗ-ਵਲ ਕੌਣ ਲਾ ਸਕਦਾ, ਮੈਂ ਤੇ
ਭਾਊ ਉਹਦੇ ਲਹੂ ਦਾ ਤਿਹਾਇਆਂ। ਮੇਰੀ ਕਿਤੇ ਤੁਸਾਂ
ਅਜੇ ਛਹਵੀ ਨਹੀਂ ਵੇਖੀ, ਉਹ ਤੇ ਗੁੱਛਾ ਮੁੱਛਾ ਕਰ ਕੇ
ਡੱਬ ਚ ਪਾ ਲਈਦੀ ਏ, ਜਦੋਂ ਜੀ ਕਰੇ ਝੱਟ ਡਾਂਗ ਤੇ
ਚੜ੍ਹਾ ਲਈ ਦੀ ਆ, ਮੈਂ ਤੇ ਉਹਦਾ ਨਾਂ ਨਾਗਣੀ
ਰੱਖਿਆ ਹੋਇਆ ਜੇ। ਉਹਦਾ ਵਾਰ ਖਾਲੀ ਕਦੀ
ਨਹੀਂ ਜਾਂਦਾ।
ਨੱਥੂ----ਤੁਸੀਂ ਸਾਰੇ ਜਣੇ ਪਿੱਛੇ ਰਿਹੋ, ਵੇਖਿਉ ਖਾਂ ਮੈਂ ਕਿੱਦਾਂ