ਪੰਨਾ:ਬੰਤੋ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)


ਪੈਂਤੜੇ ਤੇ ਆ ਕੇ ਵਲ੍ਹੇਟਵੀਆਂ ਛੱਡਦਾਂ ਪੱਸਲੀਆਂ 'ਚ
ਉਨ੍ਹਾਂ ਸਾਰਿਆਂ ਲਈ ਤੇ ਮੈਂ ਕੱਲਾ ਈ ਬੜਾ ਆਂ। ਮੇਰੀ
ਤੇ ਪਹਿਲਾਂ ਓਦਨ ਦੀ ਸਲਾਹ ਸੀ ਪਈ ਇਹਦੇ ਨਾਲ
ਦੋ ਹੱਥ ਕਰ ਹੀ ਲਵਾਂ, ਫੇਰ ਮੈਂ ਆਖਿਆ ਪਈ ਜਾਂਵੀ
ਤੇ ਕੁੜੀ ਵਾਲੇ ਕੀ ਆਖਣਗੇ, ਪਈ ਇਹ ਚੰਗੇ ਸਾਡੇ
ਘਰ ਢੁੱਕੇ ਆ ਆ ਕੇ। ਪਈ ਜੇ ਕਿਤੇ ਤੁਸੀਂ ਹੁਣ
ਓਸੇ ਬੰਤੀ ਨੂੰ ਵੇਖੋ ਤੇ ਤੁਹਾਥੋਂ ਤੇ ਪਛਾਤੀ ਨਾ ਜਾਏ,
ਚੰਨਣਾ! ਉਹਦਾ ਤੇ ਹੁਣ ਰੰਗ ਚੋ ਚੋ ਪੈਂਦਾ।
ਨਾਜਰ---ਪਈ ਹੁਣ ਵਿੱਚੋਂ ਨਿਬੇੜੋ ਤੇ ਪੱਕੀ ਸਲਾਹ ਕਰੋ ਤੇ
ਜਿੱਦਾਂ ਹੋਏ ਏਥੋਂ, ਕਿਸੇ ਤਰਾਂ ਖਿਸਕਣ ਦੀ ਕਰੀਏ।
ਇਕ ਵਾਰਾਂ ਤੇ ਆਪਣੀ ਵਾਹ ਪੂਰੀ ਲਾ ਕੇ ਹੀ ਹਟਾਂਗੇ।
[ਵਿੱਚੋਂ ਦੋ ਤਿੰਨ ਉੱਠਣ ਦੀ ਕਰਦੇ
ਨੇ ਤੇ ਦੂਜੇ ਉਹਨਾਂ ਨੂੰ ਬਹਾਉਂਦੇ ਨੇ]
ਚੰਨਣ---ਉਏ ਪਲ ਕੁ ਹੋਰ ਖਲੋ ਜਾਉ ਹੁਣੇ ਈ, ਪੱਕੀ ਥਿਤੀ
ਕਰ ਕੇ ਚਲਦੇ ਆਂ, ਸਾਰੇ ਚਲੇ ਵੀ ਚੱਲੀਏ ਤੇ ਕਿਸੇ
ਨੂੰ ਪਤਾ ਵੀ ਨਾ ਲੱਗੇ। ਉਦੋਂ ਈ ਪਤਾ ਲੱਗੇ ਜਦੋਂ
ਪਈ ਬੰਤੋ ਬੰਤੋ ਹੁੰਦੀ ਫਿਰੇ ਪਿੰਡ 'ਚ, ਨਾਲੇ ਸਾਰਿਆਂ
ਦੇ ਮੂੰਹਾਂ ਤੇ ਭਿਉਂ ਭਿਉਂ ਕੇ ਮਾਰੀਏ। ਨਾਲੇ ਪਿੰਡ ਨੂੰ
ਵੀ ਕੁਝ ਕਰ ਕੇ ਵਖਾ ਛੱਡੀਏ। ਨਾਲੇ ਪਈ ਇਕ ਹੋਰ
ਗੱਲ ਸੁੱਝ ਪਈ ਜੇ, ਅਸਾਂ ਹਰੀ ਪੁਰਿਓਂ ਵੀ ਦੋ ਤਿੰਨ
ਮੁੰਡੇ ਨਾਲ ਖੜਨੇਂ ਜੇ, ਉਹ ਮੁੰਡੇ ਵੀ ਆਪਣੇ ਸਾਕਾਂ
ਵਿਚੋਂ ਈ ਆ, ਉਹ ਤੇ ਭਾਊ ਲਹੂ ਦੇ ਤਿਹਾਏ ਆ