ਪੰਨਾ:ਬੰਤੋ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ਅ )

ਸਿਵਾਏ ਬੀਰ ਰਸ ਦੀਆਂ ਵਾਰਾਂ ਲਿਖਣ ਵਾਲੇ ਭੱਟਾਂ ਦੇ, ਸ਼ਿੰਗਾਰ ਰਸ ਦੀ ਘੋਰ ਜਿਲ੍ਹਣ ਵਿਚ ਖੁਭ ਗਏ ਜਿਸ ਵਿਚ ਆਮ ਤੌਰ ਤੇ ਗ਼ੁਲਾਮ ਮੁਲਕਾਂ ਦੇ ਕਲਾਕਾਰ ਡਿਗ ਜਾਇਆ ਕਰਦੇ ਹਨ।

ਸੋ ਇਸ ਤਰ੍ਹਾਂ ਨਾਲ ਸਾਡੇ ਵਤਨੀ ਨਾਟਕ ਕਲਾਂ ਨੂੰ ਲਗ ਪਗ ਭੁਲਾ ਚੁਕੇ ਸਨ। ਪਰ ਅੰਗ੍ਰੇਜ਼ਾਂ ਦੇ ਹਿੰਦੁਸਤਾਨ ਵਿਚ ਆਉਣ ਨਾਲ ਅਤੇ ਪਛਮੀ ਤਹਿਜ਼ੀਬ ਤੇ ਸਾਹਿਤ ਦਾ ਜਿਲਾ ਫਿਰਨ ਨਾਲ ਸਾਡੀਆਂ ਜ਼ੰਗਾਰੀਆਂ ਸਾਹਿਤਕ ਰੁਚੀਆਂ ਫਿਰ ਚਮਕ ਉਠੀਆਂ ਹਨ। ਨਾਲੇ ਲੋਕਾਂ ਨੂੰ ਧਰਮ ਦੇ ਤਬਾਹ ਹੋ ਜਾਣ ਦਾ ਵੀ ਅਜ ਕਲ ਬਹੁਤਾ ਡਰ ਨਹੀਂ। ਇਸ ਲਈ ਲੋਕਾਂ ਨੂੰ ਫਿਰ ਕੁਝ ਵੇਹਲ ਜਹੀ ਮਿਲ ਗਈ ਹੈ ਅਤੇ ਹੌਲੀ ਹੌਲੀ ਹਿੰਦੁਸਤਾਨ ਦੀਆਂ ਸਭ ਪ੍ਰਾਂਤਕ ਬੋਲੀਆਂ ਵਿਚ ਹਰ ਪਰਕਾਰ ਦਾ ਸਾਹਿਤ ਕਰੂੰਬਲਾਂ ਕੱਢਣ ਲਗ ਪਿਆ ਹੈ।

ਪੰਜਾਬੀ ਵਿਚ ਵੀ ਨਵਾਂ ਸਾਹਿਤ ਲਿਖਿਆ ਜਾ ਰਿਹਾ ਹੈ। ਭਾਵੇਂ ਨਾਟਕ ਵਲ ਅਜੇ ਲੋਕਾਂ ਦੀ ਰੁਚੀ ਘਟ ਹੈ ਫਿਰ ਵੀ ਦੋ ਚਾਰ ਕੰਮ ਦੇ ਡਰਾਮੇ ਪੰਜਾਬੀ ਵਿਚ ਲਿਖੇ ਜਾ ਚੁਕੇ ਹਨ ਤੇ ਉਨ੍ਹਾਂ ਵਿਚੋਂ ਕਈ ਇਤਿਹਾਸਕ ਹਨ ਜਿਵੇਂ ਮਹਾਰਾਜਾ ਰੰਜੀਤ ਸਿੰਘ ਤੇ ਰਾਜਾ ਪੋਰਸ, ਕਈ ਸਮਾਜਕ ਹਨ ਜਿਵੇਂ ਸੁਭਦਰਾ ਤੇ ਸ਼ਾਮੂ ਸ਼ਾਹ। ਪਰ ਸੰਤਰੇਨ ਸਿੰਘ ਦਾ ਲਿਖਿਆ ਤੁਹਾਡੇ ਹਥ ਵਿਚਲਾ ਡਰਾਮਾ ਇਕ ਵਖਰੀ ਹੀ ਵਿਉਂਤ ਦਾ ਹੈ। ਨਾ ਹੀ ਇਸ ਵਿਚ ਕੋਈ ਇਤਿਹਾਸ ਤੇ ਨਾ ਹੀ ਸੂਦ ਖੋਰੀ ਯਾ ਵਿਧਵਾ