ਪੰਨਾ:ਬੰਤੋ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਵੱਸਣ----(ਹੌਲੀ ਜੇਹੀ) ਭਾਈ ਨੇ ਤੇ ਵਸਾ ਲਈ ਆ ਨਾ ਗੰਗਾ,}}
ਵੇਖਾਂਗੇ ਜਦੋਂ ਮਾਹੀ ਵੀ ਵਸਾ ਲਊਗਾ ਬੰਤੋ ਨੂੰ।
ਮੰਗਲ ਦਾਸ---ਭਾਈ ਗੁਰਮੁਖੋ ਯੇਹ ਬੰਤੋ ਵਾਲੀ ਬਾਤ ਕਿਆ ਹੈ?
ਚੰਨਣ---ਬਾਬਾ ਜੀ ਬੰਤੋ ਵਾਲੀ ਵੀ ਕਿਤੇ ਬਹਿ ਕੇ ਈ
ਸੁਣਾਉਣ ਵਾਲੀ ਆ। ਅਜੇ ਢੱਕੀ ਰਿੱਝਣ ਦੇ।
ਅਰਜਣ--ਮਹਾਰਾਜ ਜੀ ਮੈਂ ਵੀ ਕਈ ਵੇਰਾਂ ਪੜ੍ਹ ਪੜ੍ਹ ਕੇ ਹਟ
ਗਿਆ, ਸਾਨੂੰ ਤੇ ਸਿਰ ਖੁਰਕਣਾ ਨਹੀਂ ਮਿਲਦਾ।
ਪੈਂਤੀ ਸਿੱਖੀ ਸੀ ਭਾਈ ਕੋਲੋਂ,ਜਦੋਂ ਫੇਰ ਚਾਚਾ ਭਾਈ
ਨਾਲ ਠਾਂਹ ਤਾਂਹ ਹੋ ਪਿਆ ਤੇ ਮੈਨੂੰ ਵੀ ਪੜ੍ਹਨੋਂ
ਉਠਾਲ ਲਿਆ, ਨਾਲੇ ਓ ਵੀ ਜਿੱਦਾਂ ਤੁਹਾਨੂੰ ਏਸ
ਕੰਮ ਵਾਲਿਆਂ ਨੂੰ ਵਾਦੀ ਹੁੰਦੀ ਆ ਭਾਈ ਗੱਦੋਂ
ਖੁਰਕੀ ਤੇ ਲਾਈ ਰੱਖਦਾ ਹੁੰਦਾ ਸੀ। ਬਾਬਾ ਜੀ
ਵਿਦਿਆ ਵੀ ਇਕ ਤਿੱਜੀ ਅੱਖ ਹੁੰਦੀ ਆ ਕਿ।
ਮੰਗਲ ਦਾਸ---ਹਮਾਰੇ ਪਾਸ ਪੁਸਤਕ ਮੇਂ ਸਾਫ ਲਿਖਾ ਹੈ ਕਿ
ਵਿਦਿਆ ਤੋਂ ਹੀਣ ਪੁਰਸ਼ ਯਥਾ ਇਸਤ੍ਰੀ ਭੀ ਅੰਨ੍ਹੀ
ਹੋਤੀ ਹੈ।
ਹਰੀਆਂ---ਵੇਖ ਬਾਬਾ ਜੀ, ਤੂੰ ਤੇ ਸਾਨੂੰ ਆਖ ਲਿਆ ਨਾ ਲਾ ਕੇ,
ਅੰਨ੍ਹੇ ਕਾਣੇ ਤੇ ਲੂਲੇ, ਹੁਣ ਜੀ ਤੂੰ ਆਪ ਈ ਦੱਸ
ਪਈ ਅਸੀਂ ਤੈਨੂੰ ਕੀ ਆਖੀਏ? ਜੇ ਐਥੇ ਹੁੰਦਾ
ਕੋਈ ਹੋਰ ਤੇ ਹੁਣ ਨੂੰ ਬਾਬਾ ਜੀ.....।
ਮੰਗਲ ਦਾਸ---ਤੇ ਖਾਲਸਿਉ, ਪ੍ਰੇਮੀਓ, ਤੁਮ ਮੇਂ ਤਮ੍ਹਾਂ ਬਹੁਤ ਹੈ,
ਹਮ ਨੇ ਤੋਂ ਤੁਹਾਨੂੰ ਕੇਵਲ ਪ੍ਰਮਾਨ ਦੇ ਤੌਰ ਤੇ ਈ
ਕਰ ਕੇ ਦੀਆ ਥਾ।