ਪੰਨਾ:ਬੰਤੋ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)


ਕਰਨੇ ਕੀ ਕੇਸ਼ਟ ਕਰਨ, ਉਸ ਬੀਬੀ ਕੋ ਭੀ ਪੜਦੇ
ਨਾਲ ਸਮਝਾਨਾ ਕਿ ਪਤੀਬ੍ਰਤ ਧਰਮ ਕੋ ਮੁਖ ਰੱਖੇ।
ਅਰਜਣ---ਬਾਬਾ ਜੀ, ਤੁਸੀਂ ਜਾਣ ਦਿਉ ਇਹੋ ਜੇਹੀਆਂ ਗੱਲਾਂ
ਨੂੰ। ਉਹ ਤੇ ਡਾਂਗਾ ਨਾਲ ਈ ਸਿੱਧਾ ਹੋਊ। ਵੇਖੋ ਯਾਰੋ
ਮੁੰਡੇ ਦੇ ਘਰ ਵਸਦੀ ਰਸਦੀ ਨੂੰ ਉਹਨੂੰ ਸ਼ਰਮ ਨਾ
ਆਈ, ਨਾਲੇ ਮਹਾਰਾਜ ਜੀ ਜੱਟਾਂ ਦੇ ਵਿਆਹ ਕਿਤੇ
ਸੌਖੇ ਤੇ ਨਹੀਂ ਹੋ ਜਾਂਦੇ। ਹਜ਼ਾਰਾਂ ਰੁਪਈਏ ਤੇ ਕਈ
ਕਈ ਸੋਨੇ ਦੇ ਗਹਿਣੇ ਤੇ ਅਗਲੇ ਕੁੜੀ ਵਾਲੇ ਪਹਿਲਾਂ
ਈ ਮੰਗ ਘਲਦੇ ਆ, ਫੇਰ ਵੀ ਭਗਤਣੀ ਵੱਸੇ ਕਿ
ਨਾ ਹੀ ਵੱਸੇ। ਅਸਾਂ ਆਖਿਆ ਪਈ ਚੱਲੋ ਭਰਾ ਦਾ
ਬੂਹਾ ਖੁਲ੍ਹ ਪਏ, ਪਰ ਓਨ ਕੀ ਲੁਹੜਾ ਮਾਰਿਆ ਜੇ।
ਚੰਨਣ---ਪਈ ਹੁਣ ਤੁਸਾਂ ਸੁਣ ਤੇ ਲਿਆ ਈ ਆ, ਅਸੀਂ ਆਏ।
ਈ ਏਸੇ ਲਈ ਆਂ ਕਿ ਹਰੀ ਪੁਰੀਆਂ ਨੂੰ ਨਾਲ ਲੈ ਕੇ
ਜਾਣਾ ਆ, ਕੀ ਪਤਾ ਹੁੰਦਾ ਅਗਲੇ ਸਿਰੇ ਦਾ।
ਸੰਤਾ---ਪਈ ਸਾਨੂੰ ਵੀ ਚਿਰ ਹੋਇਆ ਡਾਂਗਾਂ ਵਾਹੀਆਂ ਨੂੰ,
ਅਜੇ ਪਰਸੋਂ ਮੈਨੂੰ ਸੁਫਨਾ ਆਇਆ ਕਿ ਮੇਰੇ ਮਗਰ
ਇਕ ਵਾਹਰ ਲੱਗੀ ਹੋਈ ਆ, ਅਸੀਂ ਦੋ ਤਿੰਨ ਤੇ
ਉਹ ਕਿੰਨੇ ਸਾਰੇ, ਪਰ ਸਾਡੇ ਕੋਲ ਵੀ ਚੰਗੀਆਂ
ਨਿੱਗਰ ਡਾਂਗਾਂ ਸਨ, ਅਸਾਂ ਤੇ ਚਾਦਰਾਂ ਦੇ ਮੜਾਸੇ ਬੰਨ੍ਹ
ਲਏ ਸਿਰਾਂ ਤੇ, ਤੇ ਫੇਰ ਸਾਨੂੰ ਨਹੀਂ ਪਤਾ ਰਿਹਾ ਕਿ
ਕਿੰਨੀਆਂ ਅਸਾਂ ਮਾਰੀਆਂ ਤੇ ਕਿੰਨੀਆਂ ਖਾਧੀਆਂ।
ਈਸ਼ਰ---ਅਸੀਂ ਵੀ ਤੇ ਭਾਊ ਪਿੰਡੋ ਈ ਮਤਾ ਪਾਸ ਕਰ ਕੇ
ਆਏ ਆਂ, ਜਿੱਦਾਂ ਉਹਨਾਂ ਨਾਲ ਮੁਕਾਬਲਾ ਕਰਨਾ