ਪੰਨਾ:ਬੰਤੋ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)


ਆਂ। ਰਾਤ ਨੂੰ ਜਦੋਂ ਬਹਵਾਂ ਖਲੋਵਾਂਗੇ, ਸਾਰੀ ਗਲ
ਦਾ ਤੁਹਾਨੂੰ ਪਤਾ ਲਗ ਜਾਊ, ਅਜੇ ਕੀ ਕਰਨੀ ਆਂ!
ਮੰਗਲ ਦਾਸ---ਵੋਹ ਬੰਤੋ ਨਾਮੀ ਸਾਖੀ ਬਹੁਤ ਗੁੰਝਲਦਾਰ ਹੋ ਚੁੱਕੀ
ਹੈ ਮਗਰ....।
ਚੰਨਣ---ਪਰ ਤਾਂ ਵੀ ਮਹਾਰਾਜ ਜੀ ਤੁਹਾਡੇ ਅੱਗੇ ਤੇ ਹੋਈ
ਨਾ ਨਗੂਣੀ ਗੱਲ। ਉਹ ਜਾਣੇ ਤੁਹਾਡੀ ਚਰਨ-ਧੂੜ
ਲੈਣ ਲਈ ਈ ਆ ਜਾਏ, ਕਿਉਂ ਉਏ ਨਰੈਣਿਆ?
ਮੰਗਲ ਦਾਸ---ਯੇਹ ਭੀ ਕੋਈ ਬੜੀ ਬਾਤ ਨਹੀਂ, ਮਗਰ ਯਾਦ
ਰੱਖੋ ਚੌਥੇ ਪਦ ਮੇਂ ਏਕ ਦਮ ਨਹੀਂ ਚਲਾ ਜਾਨਾ
ਚਾਹੀਏ। ਸ਼ਾਂਤੀ ਯਾਨੀ ਸਤੋ ਮੈਂ ਸੇ ਗੁਜਰਤਾ ਹੂਆ
ਪੁਰਸ਼ ਸੁਤੇ ਹੀ ਆਪਣੇ ਨਸ਼ਾਨੇ ਪਰ ਪਹੁੰਚ ਸਕਤਾ ਹੈ।
ਹਰੀਆ---(ਹੌਲੀ ਨਾਲ) ਚਲੋ ਉਏ ਚੱਲ ਕੇ ਸਵੀਏ, ਬਾਬੇ ਨੂੰ
ਫੇਰ ਪਿਆ ਜੇ ਦੌਰਾ ਆ ਕੇ। (ਉੱਚੀ ਨਾਲ) ਹੱਛਾ
ਮਹਾਰਾਜ ਜੀ ਤੁਸੀਂ ਕਿਤੇ ਸਾਥੋਂ ਅੱਡ ਓ।
ਪ੍ਰੀਤੂ-----ਨਹੀਂ ਪਈ ਸੰਤ ਹੁਰੀਂ ਵੀ ਸਾਰੇ ਇਲਮ ਜਾਣਦੇ ਆ।
ਅੱਜ ਆਪਣੇ ਚੁੱਲ੍ਹੇ ਚੋਂ ਸਵਾਹ ਦੀ ਚੁਟਕੀ ਦੇ ਦੇਣ,
ਪੇਟ ਪਿੱਛੋਂ ਹਰਿਆ ਹੋਉ ਪਹਿਲਾਂ ਜਰਮ ਮਰਨ ਦੇ
ਗੇੜ ਚੋਂ ਔਹ ਕੱਢ ਕੇ ਮਾਰੁ।

ਪਰਦਾ