ਪੰਨਾ:ਬੰਤੋ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)


ਲਈਦਾ ਹੁੰਦਾ, (ਖਲੋ ਕੇ) ਸੁਣਿਆ ਜੇ ਆਹ ਮੜ੍ਹੀਆਂ
ਵਿਚ ਕੀ ਬਣਦਾ?
ਮਹਿੰਗਾ-ਹੁਣ ਸਗੋਂ ਖਲੋਈਏ ਨਾ ਤੇ ਤੁਰੇ ਈ ਚੱਲੀਏ।

[ਤੁਰ ਪੈਂਦੇ ਨੇ, ਤੇ ਕੁਝ ਚਿਰ
ਚੁੱਪ ਰਹਿੰਦੇ ਨੇ]

ਚੰਨਣ---ਉਏ ਤੁਹਾਡੇ ਮੂੰਹ ਤੇ ਨਹੀਂ ਸੀਤੇ ਗਏ, ਕੁਝ ਫੁੱਟੋ ਵੀ
ਮੂੰਹੋਂ ਜੋ ਕੁਝ ਫੁੱਟਦੇ ਹੁੰਦੇ ਓ। ਕਰ ਦੇ ਫਿਰ ਸ਼ੁਰੂ
ਨਾਜਰਾ, ਪਰ ਉਹ ਸੁਣਾਈਂ ਜੀਹਦੇ ਤੋਂ ਛਿੰਝ ਤੇ
ਲੜਾਈ ਹੋਈ ਸੀ ਤੇ ਜਾਂ ਫੇਰ ਓਦੂੰ ਹਟ ਕੇ ਛੜੇ ਦੀ
ਅੱਗ ਵਾਲੀ।
ਨਾਜਰ---(ਹੱਸ ਕੇ) ਚੰਗਾ, ਜੇ ਪਹਿਲਾਂ ਮੈਨੂੰ ਈ ਮੂਹਰੀ ਦੇ ਮੁੰਹ
ਸੁੱਟਣਾ ਜੇ ਤੇ ਤੁਹਾਡੀ ਮਰਜੀ, ਜੇ ਉਹ ਉੱਠ ਕੇ ਸਾਨੂੰ
ਡਡਿਆ ਕੇ ਆ ਪਿਆ ਤੇ ਫੇਰ?
ਵੱਸਣ---ਉਏ ਸਗੋਂ ਕਮਲਾ ਹੋ ਗਿਆ? ਉਹ ਹੁਣ ਰਹਿ ਗਿਆ।
ਕਿਤੇ ਦਾ ਕਿਤੇ ਕਿ। ਚੱਲ ਹੁਣ ਨਖ਼ਰੇ ਨਾ ਕਰ ਰੱਖੀ
ਝੀਰੀ ਵਾਲੇ।
ਨਾਜਰ---ਲਉ ਪਈ ਫਿਰ (ਬੋਲੀ ਪਾਉਂਦਾ ਏ)
ਦੇਵੀ ਮਾਤਾ ਵਰ ਕੀ ਦਾਤੀ,
ਅਤਰ ਛਤਰ ਕੀ ਰਾਣੀ।
ਗਾਉਣ ਵਾਲਿਆਂ ਨੂੰ ਗਉਣ ਬਖਸ਼ਦੀ
ਪੜ੍ਹਨ ਵਾਲਿਆਂ ਨੂੰ ਬਾਣੀ।
ਭੁੱਖਿਆਂ ਨੂੰ ਤੂੰ ਭੋਜਨ ਦੇਂਦੀ,