ਪੰਨਾ:ਬੰਤੋ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਪਿਆਸਿਆਂ ਨੂੰ ਜਲ ਪਾਣੀ।
ਨੰਗਿਆਂ ਨੂੰ ਤੂੰ ਦੇਵੇਂ ਕੱਪੜਾ,
ਤੁਰਤ ਲਹਾ ਕੇ ਤਾਣੀ।
ਆਪਣੇ ਸੇਵਕ ਦਾ,
ਬਹੁਤਾ ਕਰਕੇ ਜਾਣੀਂ।
ਬਾਕੀ ਸਾਰੇ-(ਗਿੱਧਾ ਪਾ ਕੇ)
ਆਪਣੇ ਸੇਵਕ ਦਾ,
ਬਹੁਤਾ ਕਰਕੇ ਜਾਣੀਂ।
ਪ੍ਰੀਤੂ---ਪਈ ਲੜੀ ਵਾਲੀਆਂ ਬੋਲੀਆਂ ਫੇਰ ਪਾਵਾਂਗੇ, ਪਹਿਲਾਂ
ਮੈਂ ਬੱਲੇ ਬੱਲੇ ਵਾਲੀ ਗਜਲ ਤੋਂ ਡਹਿੰਦਾ।

[ਚਾਦਰ ਨੂੰ ਸੱਜੇ ਹੱਥ ਨਾਲ
ਉਤਾਂਹ ਚੁੱਕ ਕੇ ਬੋਲਦਾ ਏ]

ਬੱਲੇ ਬੱਲੇ ਪਈ ਲੰਮੀ ਸੀਹਟੀ ਮਾਰ ਮਿੱਤਰਾ।
ਬਾਕੀ ਸਾਰੇ---ਬੱਲੇ ਬੱਲੇ ਪਈ ਲੰਮੀ ਸੀਟੀ ਮਾਰ ਮਿੱਤਰਾ।
ਪ੍ਰੀਤੂ---- ਘਰ ਭੁੱਲ ਗਈ ਮੋੜ ਤੇ ਆ ਕੇ,
ਪਈ ਲੰਮੀ ਸੀਟੀ ਮਾਰ ਮਿੱਤਰਾ।
ਬਾਕੀ ਸਾਰੇ---(ਉਹੀ ਬੋਲਦੇ ਨੇ)
ਪ੍ਰੀਤੂ---- ਬੱਲੇ ਬੱਲੇ ਪਈ ਦੁਧ ਪੀ ਕੇ ਜਾਈਂ ਰੱਖੀਏ।
ਬਾਕੀ ਸਾਰੇ---ਬੱਲੇ ਬੱਲੇ ਪਈ ਦੁਧ ਪੀ ਕੇ ਜਾਈਂ ਰੱਖੀਏ।
ਪ੍ਰੀਤੂ----ਹਾਕਾਂ ਮਾਰਦੇ ਬੱਕਰੀਆਂ ਵਾਲੇ,
ਪਈ ਦੁਧ ਪੀ ਕੇ ਜਾਈਂ ਰੱਖੀਏ।
ਬਾਕੀ ਸਾਰੇ---(ਉਹੀ ਬੋਲਦੇ ਨੇ)