ਪੰਨਾ:ਬੰਤੋ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੩


ਚੰਨਣ---(ਬਾਂਹ ਉਤਾਂਹ ਨੂੰ ਕਰਕੇ)
ਬੱਲੇ ਬੱਲੇ ਦੁਪੱਟਾ ਲੈ ਦੇ ਊਈ ਊਈ ਦਾ।
ਬਾਕੀ ਮੁੰਡੇ---ਬੱਲੇ ਬੱਲੇ ਦੁਪੱਟਾ ਲੈ ਦੇ ਊਈ ਊਈ ਦਾ।
ਚੰਨਣ---ਹਾਏ ਹਾਏ ਦੀ ਸਵਾਂ ਦੇ ਕੁੜਤੀ,
ਦੁਪੱਟਾ ਲੈ ਦੇ ਊਈ ਊਈ ਦਾ।
ਬਾਕੀ ਸਾਰੇ---(ਉਹੀ ਗਾਉਂਦੇ ਨੇ)
ਖੈਰੂ----(ਛੇਤੀ ਨਾਲ ਅੱਗੇ ਵਧ ਕੇ)
ਬੱਲੇ ਬੱਲੇ ਪਈ ਹੱਸਦੀ ਨੇ ਚੰਦ ਮੰਗ ਲਏ।
ਬਾਕੀ ਮੁੰਡੇ-ਬੱਲੇ ਬੱਲੇ ਪਈ ਹੱਸਦੀ ਨੇ ਚੰਦ ਮੰਗ ਲਏ।
ਖੈਰੂ----ਗੱਲਾਂ ਕਰਦੀ ਨੇ ਮੰਗ ਲਏ ਵਾਲੇ,
ਪਈ ਹੱਸਦੀ ਨੇ ਚੰਦ ਮੰਗ ਲਏ।
ਬਾਕੀ ਟੋਲੀ---(ਉਹੀ ਬੋਲਦੀ ਏ)
ਨਾਜਰ---ਸੁਣ ਲਾ ਚੰਨਣਾ, ਤੂੰ ਤੇ ਦੁੱਧ ਦੇਂਦਾ ਅੱਕ ਜਾਂਦਾ ਹੁੰਦਾ
ਸਾਂ, ਭਾਊ ਮਛੁਕਾਂ ਵਰਗੀਆਂ ਚੀਜਾਂ ਕੋਈ ਸਉਂ ਚੋਂ
ਇਕ ਈ ਰਖ ਸਕਦਾ, ਮਾਂ ਦਾ ਪੁੱਤ।
ਈਸ਼ਰ----ਪਈ ਤੁਹਾਡਾ ਸਾਰਿਆਂ ਦਾ ਗਜਲਾਂ ਚ ਲੰਬਰ ਆ।
ਪਰ ਪਈ ਅਰਜਣਾ ਕਵੀਸ਼ਰਾ, ਇਕ ਭਾ ਸੁਣਾਦੇ
ਮਲਵਈਆਂ ਵਾਲਾ, ਬੱਸ ਫੇਰ ਉਹੋ ਜਿਹਾ ਈ ਹੋਵੇ
ਤੂੰ ਆਪ ਸਿਆਣਾ।
ਅਰਜਨ---ਪਰ ਪਈ ਵਿਚੋਂ ਨ ਟੋਕਿਓ, ਭਾਵੇਂ ਕਿਧਰੇ ਦਾ
ਕਿਧਰੇ ਨੂੰ ਲੈ ਜਾਵਾਂ। (ਬੋਲਦਾ ਏ)
ਮੇਰੇ ਯਾਰ ਨੂੰ ਮੰਦਾ ਨਾ ਬੋਲੀ,
ਮੇਰੇ ਯਾਰ ਨੂੰ,
ਮੇਰੇ ਯਾਰ ਨੂੰ ਮੰਦਾ ਨਾ ਬੋਲੀ,