ਪੰਨਾ:ਬੰਤੋ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)


ਥਾਣਾ ਫੋਕੀਆਂ ਚਲਾਉਂਦਾ ਆਵੇ,
ਗਿੱਦੜਾਂ ਨੂੰ ਡਰ ਲੱਗਦਾ,
ਜਿਹੜੇ ਸੂਰਮੇਂ,
ਜਿਹੜੇ ਸੁਰਮੇਂ ਕਦੇ ਨਹੀਂ ਡਰਦੇ,
ਹਥੇਲੀ ਉੱਤੇ ਜਿੰਦ ਧਰਦੇ,
ਗਾਂਧੀ,
ਗਾਂਧੀ ਕਰਾ ਦੇ ਬੰਦ ਮਾਮਲਾ,
ਜਿੰਦ ਜਾਂਦੀ।
ਪ੍ਰੀਤੂ---- (ਛੇਤੀ ਨਾਲ ਅੱਗੇ ਵਧ ਕੇ) ਆਵੇ ਫੇਰ ਬੋਲੀ।

[ਬੋਲੀ ਪਾਉਂਦਾ ਏ]

ਮੱਥਾ ਤੇਰਾ ਬਾਲੂਸ਼ਾਹੀ,
ਨੈਣ ਟਹਿਕਦੇ ਤਾਰੇ।
ਬੁੱਲ ਫੁੱਲੀਆਂ, ਦੰਦ ਕੌਡੀਆਂ,
ਗੱਲਾਂ ਸ਼ੱਕਰਪਾਰੇ।
ਸੇਹਲੀ ਤੇਰੀ ਨਾਗ ਨਿਆਣਾ,
ਡੰਗ ਸੀਨੇ ਨੂੰ ਮਾਰੇ।
ਬਾਂਹਾਂ ਤੇਰੀਆਂ ਵੇਲਣੇ ਵੇਲੀਆਂ,
ਉਂਗਲੀਆਂ ਗਜ ਸਾਰੇ।
ਤੁਰਦੀ ਦਾ ਲੱਕ ਖਾਵੇ ਝੋਲੇ,
ਜਿਉਂ ਖਾਵੇ ਪੀਂਘ ਹੁਲਾਰੇ।
ਰਹਿੰਦੇ ਖੂੰਹਦੇ ਉਹ ਪੱਟ ਸੁਟਦੇ,
ਮੋਢਿਆਂ ਉਤਲੇ ਵਾਲੇ।