ਪੰਨਾ:ਬੰਤੋ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਤੇਰੇ ਤੇ ਮੈਂ ਜਾਨ ਵਾਰ ਦਿਆਂ,
ਜੇ ਤੁਰ ਪਏਂ ਤੂੰ ਨਾਲੇ।
ਦੁਖੀਏ ਆਸ਼ਕ ਨੂੰ,
ਨਾ ਝਿੜਕੀਂ ਮੁਟਿਆਰੇ।
ਬਾਕੀ ਸਾਰੇ---ਗਿੱਧਾ ਪਾ ਕੇ)
ਦੁਖੀਏ ਆਸ਼ਕ ਨੂੰ,
ਨਾ ਝਿੜਕੀਂ ਮੁਟਿਆਰੇ।
ਨਰੈਣਾ---ਪਈ ਜਰਾ ਮਿਲ ਕੇ ਤਾੜੀ ਮਾਰਿਆ ਕਰੋ। (ਖੰਘੂਰਾ ਮਾਰ
ਕੇ ਬੋਲਦਾ ਏ)
ਨੱਚਣ ਵਾਲੀ ਦੀ ਅੱਡੀ ਨ ਰਹਿੰਦੀ,
ਚੀਚੀ ਤੇ ਬਰਨਾਵਾਂ।
ਖੰਡਾਂ ਬਾਝ ਪਾਣੀ ਮਿਠੇ ਨ ਹੁੰਦੇ,
ਬਿਰਛਾਂ ਬਾਝ ਨ ਛਾਵਾਂ।
ਇਸ਼ਕ ਦੇ ਤੰਦੂਰ ਤਪਦਾ,
ਮੈਂ ਹੱਡੀਆਂ ਦਾ ਬਾਲਣ ਪਾਵਾਂ।
ਮਿੱਤਰਾਂ ਦਿਆਂ ਫੁਲਕਿਆਂ ਨੂੰ,
ਮੈਂ ਖੰਡ ਦਾ ਪਰੇਥਣ ਲਾਵਾਂ।
ਉਤਲੇ ਚਬਾਰੇ ਦਾ,
ਫਿਰ ਲੈ ਦੇ ਰਾਜੀ ਨਾਵਾਂ।
ਕੁੰਜੀਆਂ ਇਸ਼ਕ ਦੀਆਂ,
ਮੈਂ ਕਿਹੜੇ ਜੰਦਰੇ ਨੂੰ ਲਾਵਾਂ।
ਬਾਕੀ ਸਾਰੇ-(ਗਿੱਧਾ ਪਾ ਕੇ)
ਕੁੰਜੀਆਂ ਇਸ਼ਕ ਦੀਆਂ,