ਪੰਨਾ:ਬੰਤੋ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)


ਮੈਂ ਕਿਹੜੇ ਜੰਦਰੇ ਨੂੰ ਲਾਵਾਂ।
ਖੈਰੂ---(ਖਲੋ ਕੇ) ਨਹੀਂ ਪਈ ਏਦਾਂ ਨਹੀਂ, ਜੇਹਦੇ ਕੰਮ ਅਸੀਂ
ਤੁਰੇ ਜਾਂਦੇ ਆਂ, ਓਨ ਤੇ ਕੁਝ ਸੁਣਾਇਆ ਈ ਨਹੀਂ,
ਲੈ ਪਈ ਚੰਨਣਾਂ ਤੈਨੂੰ ਸਹੁੰ ਜੂ ਓਸੇ ਦੀ ਫੇਰ, ਜੇ ਇਕ
ਬੋਲੀ ਨਾ ਪਾਏ ਤੇ।
ਚੰਨਣ---ਲਉ ਪਈ ਜੇ ਮੇਰੀ ਵਾਰੀ ਆ ਤੇ ਮੇਰੀ ਈ ਸਹੀ, ਪਰ
ਹੱਸਿਉ ਨਾ, ਜੇ ਕਿਤੇ ਮੈਂ ਥਿੜਕ ਵੀ ਗਿਆ ਤੇ।

[ਬਾਂਹ ਦਾ ਇਸ਼ਾਰਾ ਕਰ ਕੇ ਤੇ ਖੰਘੂਰਾ ਮਾਰ ਕੇ
ਬੋਲੀ ਪਾਉਂਦਾ ਏ]

ਆਰੀ ਆਰੀ ਆਰੀ,
ਲੱਛੀ ਪੁੱਛੇ ਬੰਤੋ ਨੂੰ,
ਤੇਰੀ ਕੈ ਮੁੰਡਿਆਂ ਨਾਲ ਯਾਰੀ।
ਯਾਰਾਂ ਦਾ ਤੂੰ ਕੀ ਕੁਝ ਪੁੱਛਦੀ,
ਮੇਰੀ ਯਾਰਾਂ ਵਾਲੀ ਗਿਣਤੀ ਭਾਰੀ।
ਇਕ ਯਾਰ ਕੁਤਰਾ ਕਰੇ,
ਦੂਜਾ ਜਾਏ ਮੱਝੀਆਂ ਨੂੰ ਚਾਰੀ।
ਤੀਜੇ ਧਾਰ ਕੱਢ ਲਈ,
ਚਉਥੇ ਨੇ ਦਾਲ ਧਰ ਲਈ,
ਰੰਨੇ! ਗਰਮ ਮਸਾਲਿਆਂ ਵਾਲੀ।
ਪੰਜਵਾਂ ਭਰਦਾ ਪਾਣੀ,
ਛੇਵਾਂ ਤੇ ਪਕਾਵੇ ਰੋਟੀਆਂ,
ਸਤਵਾਂ ਜਾਵੇ ਰਾਹੜੀ।