ਪੰਨਾ:ਬੰਤੋ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)



ਨਾਟ ਤੀਜਾ



ਝਾਕੀ ਪਹਿਲੀ
ਤਰਨ ਤਾਰਨ ਦੀਵਾਨ ਅਸਥਾਨ



[ ਦੀਵਾਨ ਸੱਜਿਆ ਹੋਇਆ ਏ।
ਪ੍ਰਚਾਰਕ ਸਟੇਜ ਤੇ ਬੋਲ ਰਿਹਾ
ਏ ਤੇ ਸੰਗਤ ਸੁਣ ਰਹੀ ਏ। ]

ਪ੍ਰਚਾਰਕ-ਪਿਆਰੀ ਸਾਧ ਸੰਗਤ ਜੋਸ਼ ਵਿਚ ਉਤਾਂਹ ਨੂੰ ਬਾਹਵਾਂ ਮਾਰਦਾ
ਤੇ ਅੱਡੀਆਂ ਚੁੱਕਦਾ ਹੋਇਆ) ਮਾਈਓ, ਭੈਣੋ ਤੇ ਭਰਾਵੋ!
ਮੈਂ ਕੋਈ ਲਸ਼ਕਰ ਨਹੀਂ ਹਾਂ, ਤੇ ਨਾ ਹੀ ਕੋਈ ਤਕਰੀਰ
ਕਰਨੀ ਜਾਨਦਾ ਹਾਂ। ਨਾ ਹੀ ਮੈਂ ਬੋਲਣ ਲਈ ਖੜਾ
ਹੋਇਆ ਹਾਂ ਤੇ ਨਾ ਹੀ ਮੈਂ ਆਪ ਨੂੰ ਲਸ਼ਕਰ ਦੇ ਰਿਹਾ
ਹਾਂ, ਮੈਂ ਕੋਈ ਐਡਾ ਲੰਮਾ ਵਿਦਵਾਨ ਨਹੀਂ ਹਾਂ।
ਚੁਨਾਂਚਿ ਮੈਂ ਨਾ ਹੀ ਕੋਈ ਪ੍ਰਚਾਰ ਅਥਵਾ ਪ੍ਰਚਾਰਕ ਹਾਂ।
ਹਾਂ ਹਿੱਕ ਤੇ ਹੱਥ ਮਾਰ ਕੇ) ਇੱਕ ਗੱਲ ਜ਼ਰੂਰ ਮੰਨਦਾ ਹਾਂ
ਕਿ ਮੈਂ ਸਾਰੀ ਸੰਗਤ ਬਜ਼ੁਰਗਾਂ ਅਰਥਾਤ ਬੀਬੀਆਂ ਦਾ
ਦਾਸ ਹਾਂ। ਮੇਰੇ ਲਈ ਸਾਹਿਬਾਂ ਦੇ ਕਥਨ ਅਨੁਸਾਰ
ਸਾਰੇ ਬਾਲ ਬੱਚੇ ਬੁੱਢੇ, ਮਰਦ ਤੀਵੀਆਂ ਦੋਸਤ ਵੈਰੀ,